ਸ਼ਰਧਾ ਨਾਲ ਕਰਵਾਇਆ ਬਾਬਾ ਭਾਈ ਗੁਰਦਾਸ ਦਾ ਮੇਲਾ
ਹਰ ਸਾਲ ਚੇਤਰਵਦੀ ਚੌਦਸ ਨੂੰ ਮਾਨਸਾ ਸ਼ਹਿਰ ਦੇ ਸਿਰਸਾ ਰੋਡ ਸਥਿਤ ਬਣੀ ਬਾਬਾ ਭਾਈ ਗੁਰਦਾਸ ਜੀ ਦੀ ਸਮਾਧ 'ਤੇ ਸਾਲਾਨਾ ਜੋੜ ਮੇਲਾ ਕਰਵਾਇਆ ਜਾਂਦਾ ਹੈ। ਐਤਵਾਰ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਨੇ ਪਹੁੰਚ ਕੇ ਬਾਬਾ ਜੀ ਦੀ ਸਮਾਧ 'ਤੇ ਮੰਨਤਾਂ ਦੀ ਪੂਰਤੀ ਕਰਵਾਈ।
Publish Date: Mon, 08 Apr 2024 03:00 AM (IST)
Updated Date: Mon, 08 Apr 2024 03:00 AM (IST)
ਹਰ ਸਾਲ ਚੇਤਰਵਦੀ ਚੌਦਸ ਨੂੰ ਮਾਨਸਾ ਸ਼ਹਿਰ ਦੇ ਸਿਰਸਾ ਰੋਡ ਸਥਿਤ ਬਣੀ ਬਾਬਾ ਭਾਈ ਗੁਰਦਾਸ ਜੀ ਦੀ ਸਮਾਧ 'ਤੇ ਸਾਲਾਨਾ ਜੋੜ ਮੇਲਾ ਕਰਵਾਇਆ ਜਾਂਦਾ ਹੈ। ਐਤਵਾਰ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਨੇ ਪਹੁੰਚ ਕੇ ਬਾਬਾ ਜੀ ਦੀ ਸਮਾਧ 'ਤੇ ਮੰਨਤਾਂ ਦੀ ਪੂਰਤੀ ਕਰਵਾਈ।
ਇਸ ਮੇਲੇ ਦੌਰਾਨ ਸਵੇਰ ਤੋਂ ਹੀ ਭਗਤਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਨਤਮਸਤਕ ਹੋਣ ਲਈ ਦਿਖਾਈ ਦਿੱਤੀਆਂ। ਡੇਰੇ ਦੇ ਮਹੰਤ ਬਾਬਾ ਅੰਮਿ੍ਤ ਮੁਨੀ ਵੱਲੋਂ ਵਧੀਆ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਜੂਤਾ ਕੈਂਪ, ਮੈਡੀਕਲ ਸਹੂਲਤ ਤੇ ਲੰਗਰ ਪਾਣੀ ਤੋਂ ਇਲਾਵਾ ਸ਼ਰਧਾਲੂਆਂ ਦੀ ਭੀੜ ਨੂੰ ਕੰਟਰੋਲ ਕਰਨ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਚੱਪੇ-ਚੱਪੇ 'ਤੇ ਨਜ਼ਰ ਬਣਾਈ ਹੋਈ ਹੈ। ਇਸ ਦੌਰਾਨ ਮਹੰਤ ਅੰਮਿ੍ਤ ਮੁਨੀ ਨੇ ਦੱਸਿਆ ਕਿ ਇਹ ਮੇਲਾ ਹਰ ਸਾਲ ਚੇਤਰਵਦੀ ਦੀ ਚੌਦਸ ਨੂੰ ਬਾਬਾ ਭਾਈ ਗੁਰਦਾਸ ਦੀ ਸਮਾਧ 'ਤੇ ਭਰਦਾ ਹੈ। ਜਿੱਥੇ ਸ਼ਰਧਾਲੂਆਂ ਦੀ ਹਰ ਮੰਨੀ ਹੋਈ ਸੁੱਖ ਦੀ ਪੂਰਤੀ ਹੋਣ ਤੋਂ ਬਾਅਦ ਸ਼ਰਧਾਲੂ ਆਪਣੀ ਜਥਾ ਸ਼ਕਤੀ ਦਾਨ ਵੀ ਬਾਬਾ ਜੀ ਦੀ ਸਮਾਧ 'ਤੇ ਕਰ ਕੇ ਜਾਦੇ ਹਨ। ਇੱਥੇ ਜ਼ਿਕਰਯੋਗ ਹੈ ਕਿ ਸ਼ਹਿਰ ਦੇ ਟਰੱਕ ਯੂਨੀਅਨ ਦੇ ਜਿੰਨੇ ਵੀ ਛੋਟੇ-ਵੱਡੇ ਝਗੜੇ ਹੁੰਦੇ ਹਨ, ਉਹ ਬਾਬਾ ਜੀ ਦੀ ਸਮਾਧ 'ਤੇ ਆ ਕੇ ਸਹੰੁ ਸਿਫ਼ਤ ਨਾਲ ਨਿੱਬੜ ਜਾਂਦੇ ਹਨ। ਮੇਲੇ ਦੌਰਾਨ ਬੱਚਿਆਂ ਦੇ ਮਨੋਰੰਜਨ ਲਈ ਝੂਲੇ ਆਦਿ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਤੋਂ ਇਲਾਵਾ ਰਸਤੇ ਵਿੱਚ ਆਉਣ ਜਾਣ ਵਾਲੇ ਰਾਹਗੀਰਾਂ ਲਈ ਠੰਢੇ ਪਾਣੀ ਦੀਆ ਛਬੀਲਾਂ ਵੀ ਜਗ੍ਹਾ-ਜਗ੍ਹਾ 'ਤੇ ਦੇਖਣ ਨੂੰ ਮਿਲੀਆਂ।
ਇਸ ਤੋਂ ਇਲਾਵਾ ਮੇਲੇ ਦੌਰਾਨ ਭਾਜਪਾ ਆਗੂ ਜਗਦੀਪ ਸਿੰਘ ਨਕੱਈ ਬਾਬਾ ਜੀ ਦੀ ਸਮਾਧ 'ਤੇ ਨਤਮਸਤਕ ਹੋਏ। ਇਸ ਤੋਂ ਇਲਾਵਾ ਰਵੀ ਕੁਮਾਰ ਐਂਡ ਪਾਰਟੀ ਤੇ ਸੁਰਿੰਦਰ ਮੀਰਪੁਰੀਆਂ ਵੱਲੋ ਛੌਲੇ ਪੂੜੀਆਂ ਦਾ ਲੰਗਰ ਲਗਾਇਆ ਗਿਆ, ਜਦਕਿ ਬਠਿੰਡੇ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਲੀਲਾ ਰਾਮ ਭੱਠੇ ਵਾਲੇ ਨੇ ਜਲੇਬੀਆਂ ਦਾ ਲੰਗਰ ਵੀ ਲਾਇਆ। ਸਮਾਧ 'ਤੇ ਪਹੁੰਚੀਆਂ ਸੰਗਤਾਂ ਨੇ ਭਰਪੂਰ ਆਨੰਦ ਮਾਣਿਆ।
ਇਸ ਮੌਕੇ ਮਲਕੀਤ ਸਿੰਘ ਭਪਲਾ, ਕੇਸ਼ਵ ਮੁਨੀ, ਹਲਕਾ ਦਾਸ, ੳਦੇ ਕਰਨ, ਵਿਨੋਦ ਭੰਮਾ, ਮਨਦੀਪ ਗੋਰਾ, ਡਾ. ਜਨਕ ਰਾਜ, ਸੁਰਿੰਦਰ ਨੰਗਲੀਆਂ, ਸੰਜੇ ਮਿੱਤਲ, ਜਗਨਨਾਥ ਕੋਕਲਾਂ, ਰਾਜ ਕੁਮਾਰ ਰਾਜ਼ੀ, ਗਿੰਨੀ ਅਰੋੜਾ, ਵਿੱਕੀ, ਦਰਸ਼ਨ ਫਰਵਾਹੀ ਆਦਿ ਹਾਜ਼ਰ ਸਨ।