ਸਿਲਾਈ ਸੈਂਟਰ ਦੀਆਂ ਕੁੜੀਆਂ ਨੂੰ ਵੰਡੇ ਸਰਟੀਫ਼ਿਕੇਟ
ਮਾਲਵਾ ਲੋਕਹਿੱਤ ਆਰਗਨਾਈਜੇਸ਼ਨ ਮਾਨਸਾ
Publish Date: Fri, 01 May 2026 06:20 PM (IST)
Updated Date: Sat, 02 May 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮਾਲਵਾ ਲੋਕਹਿੱਤ ਆਰਗੇਨਾਈਜੇਸ਼ਨ ਮਾਨਸਾ ਵੱਲੋਂ ਭੀਖੀ ਵਿੱਚ ਚਲਾਏ ਗਏ ਸਿਲਾਈ ਸੈਂਟਰ ਦੇ ਸਰਟਫ਼ੀਕੇਟ ਵੰਡੇ ਗਏ। ਸਰਟੀਫ਼ਿਕੇਟ ਵੰਡਣ ਦੀ ਰਸਮ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵੱਲੋ ਕੀਤੀ ਗਈ। ਨਾਜ਼ਰ ਸਿੰਘ ਮਾਨਸ਼ਾਹੀਆ ਵੱਲੋਂ ਉਨ੍ਹਾਂ ਲੋੜਵੰਦ ਲੜਕੀਆਂ ਨੂੰ ਸਲਾਈ ਮਸ਼ੀਨਾਂ ਵੀ ਦਿੱਤੀਆਂ ਗਈਆਂ, ਜਿਨ੍ਹਾਂ ਕੋਲ ਸਿਲਾਈ ਮਸ਼ੀਨਾਂ ਨਹੀਂ ਸਨ। ਨਾਜ਼ਰ ਸਿੰਘ ਮਾਨਸ਼ਾਹੀਆ ਵੱਲੋਂ ਸੰਬੋਧਨ ਕਰਦੇ ਹੋਏ ਕਿਹਾ ਕਿ ਹਰ ਇਕ ਸੰਸਥਾ ਨੂੰ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਲੜਕੀਆਂ ਇਹੋ ਜਿਹੇ ਕੰਮ ਸਿੱਖ ਕੇ ਅਪਣਾ ਕਾਰੋਬਾਰ ਕਰ ਸਕਣ ਤੇ ਪੈਰਾਂ ‘ਤੇ ਖੜ੍ਹ ਸਕਣ। ਸੰਸਥਾ ਦੇ ਚੈਅਰਮੈਨ ਸੰਦੀਪ ਚਾਹਲ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਇਸ ਸੈਂਟਰ ਵਿੱਚ ਤਕਰੀਬਨ 25 ਲੜਕੀਆਂ ਨੇ ਸਲਾਈ ਦੀ ਟ੍ਰੇਨਿੰਗ ਪ੍ਰਾਪਤ ਕੀਤੀ l ਸੰਸਥਾ ਬਾਰੇ ਦੱਸਿਆ ਕਿ ਸੰਸਥਾ ਵੱਲੋਂ ਹੋਰ ਵੀ ਸਮਾਜ ਸੇਵਾ ਦੇ ਕਾਰਜ ਕੀਤੇ ਜਾ ਰਹੇ ਹਨ। ਸੰਸਥਾ ਵੱਲੋਂ ਇਹ 36ਵਾਂ ਸਿਲਾਈ ਸੈਂਟਰ ਖੋਲ੍ਹਿਆ ਗਿਆ ਸੀ। ਇੰਨ੍ਹਾਂ ਸੈਂਟਰਾਂ ਵਿੱਚ ਹੁਣ ਤੱਕ ਬਹੁਤ ਸਾਰੀਆਂ ਲੜਕੀਆਂ ਸਿਖਲਾਈ ਪ੍ਰਾਪਤ ਕਰ ਚੁੱਕੀਆਂ ਹਨ। ਅੰਤ ਵਿੱਚ ਗੁਰਦਿੱਤ ਸਿੰਘ ਸੇਖੋਂ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਇੰਦਰਜੀਤ ਸਿੰਘ, ਸ਼ੀਸ਼ਪਾਲ ਪ੍ਰਧਾਨ ਠਾਕੁਰ ਦੁਆਰ ਭੀਖੀ, ਅਵਤਾਰ ਸਿੰਘ ਭੀਖੀ, ਸਲਾਈ ਟੀਚਰ ਮੀਨੂ ਰਾਣੀ, ਸੇਵਾ ਭਾਰਤੀ ਸੰਸਥਾ ਦੇ ਮੈਂਬਰ ਤੇ ਲੜਕੀਆਂ ਹਾਜ਼ਰ ਸਨ।