ਤਰਕਸ਼ੀਲ ਸੁਸਾਇਟੀ ਦਾ ਬੁਲਾਰਾ ਦੋ ਮਾਸਿਕ ਮੈਗਜ਼ੀਨ ਜਾਰੀ
ਤਰਕਸ਼ੀਲ ਸੁਸਾਇਟੀ ਜ਼ਿਲ੍ਹਾ ਮਾਨਸਾ ਦੀ ਇੱਕ
Publish Date: Mon, 11 May 2026 04:56 PM (IST)
Updated Date: Tue, 12 May 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਤਰਕਸ਼ੀਲ ਸੁਸਾਇਟੀ ਜ਼ਿਲ੍ਹਾ ਮਾਨਸਾ ਦੀ ਇੱਕ ਅਹਿਮ ਮੀਟਿੰਗ ਅੰਮ੍ਰਿਤ ਰਿਸ਼ੀ ਦੀ ਪ੍ਰਧਾਨਗੀ ਹੇਠ ਪੈਨਸ਼ਰਨ ਭਵਨ ’ਚ ਹੋਈ। ਇਸ ਵਿੱਚ ਮਾਨਸਾ ਜ਼ਿਲ੍ਹੇ ਦੀਆਂ ਵੱਖ-ਵੱਖ ਇਕਾਈਆਂ ਨੇ ਭਾਗ ਲਿਆ। ਅੰਮ੍ਰਿਤ ਰਿਸ਼ੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਕੇਂਦਰ ਸਰਕਾਰ ਲੋਕਤੰਤਰ ਦਾ ਗਲਾ ਘੁੱਟ ਰਹੀ ਹੈ। ਇਸ ਦੀ ਤਾਜ਼ੀ ਮਿਸਾਲ ਬੰਗਾਲ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਦੇਖਿਆ ਜਾ ਸਕਦਾ ਹੈ। ਕੁੱਝ ਫ਼ਿਰਕੇ ਦੇ ਲੋਕਾਂ ਨੇ ਹਿੰਸਾਂ ਫ਼ੈਲਾ ਕੇ ਇੱਕ ਵਿਸ਼ੇਸ਼ ਜਮਾਤ ਨੂੰ ਟਾਰਗੈੱਟ ਕੀਤਾ ਹੈ। ਇਹ ਬਹੁਤ ਹੀ ਘਟੀਆ ਕਿਸਮ ਦੀ ਰਾਜਨੀਤੀ ਹੋ ਰਹੀ ਹੈ। ਅੱਜ ਵਿਗਿਆਨ ਦੇ ਯੁੱਗ ਵਿੱਚ ਇਲੈਕਟ੍ਰੋਨਿਕ ਤੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਦੀ ਸੋਚ ਨੂੰ ਖੁੰਢਾ ਕਰਨ ਲਈ ਸਰਕਾਰਾਂ ਦੀ ਸ਼ਹਿ ’ਤੇ ਅੰਧਵਿਸ਼ਵਾਸ ਪਰੋਸਿਆ ਜਾ ਰਿਹਾ ਹੈ। ਤਰਕਸ਼ੀਲ਼ ਸੁਸਾਇਟੀ ਹਰ ਇਕ ਚਮਤਕਾਰ ਵਾਲੇ ਸਾਧ ਬਾਬੇ ਨੂੰ ਖੁੱਲ੍ਹਾ ਚੈਲਿੰਜ ਕਰਦੀ ਹੈ। ਇਸ ਮੌਕੇ ਭਵਿੱਖ ਵਿੱਚ ਅੰਧਵਿਸ਼ਵਾਸ ਨਾਲ ਕਿਵੇਂ ਨਜਿੱਠਿਆ ਜਾਵੇ ਉਸ ਬਾਰੇ ਵਿਉਂਤਬੰਦੀ ਬਣਾਈ ਗਈ। ਤਰਕਸ਼ੀਲ ਸੁਸਾਇਟੀ ਦਾ ਬੁਲਾਰਾ ਦੋ ਮਾਸਿਕ ਮੈਗਜ਼ੀਨ ਵੀ ਜਾਰੀ ਕੀਤਾ ਗਿਆ। ਇਸ ਮੌਕੇ ਜ਼ੋਨ ਆਗੂ ਗੁਰਦੀਪ ਸਿੰਘ ਸਿੱਧੂ, ਕ੍ਰਿਸ਼ਨ ਮਾਨਬੀਬੜੀਆਂ, ਭੁਪਿੰਦਰ ਫ਼ੌਜੀ, ਮਾ. ਹਰਬੰਸ ਸਿੰਘ ਢਿੱਲੋਂ, ਬੂਟਾ ਸਿੰਘ ਬੀਰ, ਗੁਰਦੀਪ ਸਿੰਘ ਲਾਲਿਆਂਵਾਲੀ, ਸੁਖਬੀਰ ਸਿੰਘ ਸੁੱਖੀ ਆਦਿ ਹਾਜ਼ਰ ਹੋਏ।