ਭਾਜਪਾ ਦੀ ਜਿੱਤ ਦੀ ਖੁਸ਼ੀ ‘ਚ ਕਸਬਾ ਝੁਨੀਰ ’ਚ ਮਨਾਇਆ ਜਸ਼ਨ
ਭਾਰਤੀ ਜਨਤਾ ਪਾਰਟੀ ਦੀ ਪੱਛਮੀ
Publish Date: Tue, 05 May 2026 07:28 PM (IST)
Updated Date: Wed, 06 May 2026 04:14 AM (IST)

ਰਮਨਦੀਪ ਸਿੰਘ ਸੰਧੂ, ਪੰਜਾਬੀ ਜਾਗਰਣ, ਝੁਨੀਰ : ਭਾਰਤੀ ਜਨਤਾ ਪਾਰਟੀ ਦੀ ਪੱਛਮੀ ਬੰਗਾਲ ਅਤੇ ਹੋਰਨਾਂ ਰਾਜਾਂ ਵਿੱਚ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨ ਦੀ ਖੁਸ਼ੀ ਵਿੱਚ ਕਸਬਾ ਝੁਨੀਰ ਵਿਖੇ ਜ਼ਿਲ੍ਹਾ ਪ੍ਰਧਾਨ ਗੋਮਾ ਰਾਮ ਦੀ ਅਗਵਾਈ ਹੇਠ ਜਸ਼ਨ ਮਨਾਏ ਗਏ ਅਤੇ ਲੱਡੂ ਵੰਡੇ ਗਏ। ਪਾਰਟੀ ਵਰਕਰਾਂ ਨੇ ਭੰਗੜੇ ਵੀ ਪਾਏ। ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਭਾਜਪਾ ਦੀ ਜਿੱਤ ਵਰਕਰਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਵੀ ਭਾਰੀ ਬਹੁਮਤ ਨਾਲ ਭਾਜਪਾ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਪਾਰਟੀ ਵਰਕਰਾਂ ਨੂੰ ਮੁਬਾਰਕਬਾਦ ਦਿੱਤੀ। ਅੱਜ ਦੀ ਇਸ ਜਿੱਤ ਨੇ ਆਉਣ ਵਾਲੀਆ ਪੰਜਾਬ ਦੀਆ ਚੋਣਾਂ ਵਿੱਚ ਵੀ ਬੀਜੇਪੀ ਪਾਰਟੀ ਦੀ ਸਰਕਾਰ ਬਣਨ ਤੇ ਮੋਹਰ ਲਗਾ ਦਿੱਤੀ ਹੈ। ਹਲਕਾ ਸਰਦੂਲਗੜ੍ਹ ਦੇ ਸਰਕਲ ਝੁਨੀਰ ਤੇ ਵਰਕਰ ਬੀਜੇਪੀ ਪਾਰਟੀ ਦੀ ਜਿੱਤ ਦੀ ਖੁਸ਼ੀ ਵਿੱਚ ਸਰਕਲ ਪ੍ਰਧਾਨ ਪਵਨ ਸ਼ਰਮਾ ਦੀ ਹਾਜ਼ਰੀ ਵਿੱਚ ਲੱਡੂ ਵੰਡ ਕੇ ਦੇਸ਼ ਵਾਸੀਆਂ ਨੂੰ ਵਧਾਈਆ ਦਿੱਤੀਆਂ। ਉਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਗੌਮਾ ਰਾਮ ਪੂਨੀਆ ਅਤੇ ਜ਼ਿਲ੍ਹਾ ਜਨਰਲ ਸਕੱਤਰ ਜਸਪ੍ਰੀਤ ਸਿੰਘ ਬੁਰਜ, ਝੁਨੀਰ ਸਰਕਲ ਪ੍ਰਧਾਨ ਪਵਨ ਸ਼ਰਮਾ, ਜਨਰਲ ਸਕੱਤਰ ਸਰਕਲ ਕੁਲਦੀਪ ਸਿੰਘ, ਸਰਕਲ ਫੱਤਾ ਪ੍ਰਧਾਨ ਜਸਵਿੰਦਰ ਸਿੰਘ, ਮਲੂਕ ਸਿੰਘ ਬੁਰਜ, ਮਨਜੀਤ ਸਿੰਘ, ਲਸ਼ਮਣ ਸਿੰਘ ਚੋਟੀਆਂ, ਬਿੱਕਰ ਸਿੰਘ, ਗੁਰਦੀਪ ਸਿੰਘ ਫੱਤਾ, ਨਿਰਭੈ ਸਿੰਘ ਸਾਰੇ, ਸੀਤਾ ਰਾਮ, ਵੀਰਾ ਮੀਆਂ, ਬੀਜੇਪੀ ਦੇ ਸਾਰੇ ਵਰਕਰ ਹਾਜ਼ਰ ਰਹੇ ।