ਬਾਈਕ ਸਵਾਰ ਦੀ ਮੌਤ, ਕਾਰ ਚਾਲਕ ਖ਼ਿਲਾਫ਼ ਕੇਸ ਦਰਜ
ਕਾਰ ਦੀ ਟੱਕਰ ਨਾਲ
Publish Date: Sun, 15 Mar 2026 05:51 PM (IST)
Updated Date: Mon, 16 Mar 2026 04:18 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ ਹੋ ਜਾਣ ਦੇ ਮਾਮਲੇ ’ਚ ਥਾਣਾ ਬੋਹਾ ਪੁਲਿਸ ਨੇ ਇਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਬੋਹਾ ਦੇ ਜਾਂਚ ਅਧਿਕਾਰੀ ਏਐੱਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਮੁਦੱਈ ਅਮਰਜੀਤ ਸਿੰਘ ਵਾਸੀ ਗਾਦੜ ਪੱਤੀ ਬੋਹਾ ਦੁਆਰਾ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਨ੍ਹਾਂ ਦਾ ਲੜਕਾ ਦਵਿੰਦਰ ਸਿੰਘ ਜੋ ਮਹਿਕਮਾ ਪੀਆਰਟੀਸੀ ਬਤੌਰ ਡਰਾਇਵਰ ਨੰਬਰ. ਓਐਸਬੀਕੇ 255 ਬੁਢਲਾਡਾ ਡਿੱਪੂ ਵਿਖੇ ਡਿਊਟੀ ਕਰਦਾ ਸੀ। ਦਵਿੰਦਰ ਸਿੰਘ ਹਰ ਰੋਜ਼ ਦੀ ਤਰ੍ਹਾਂ ਆਪਣੀ ਡਿਊਟੀ ਲਈ ਵਕਤ ਕਰੀਬ 3.30 ਵਜੇ ਸਵੇਰੇ ਘਰੋਂ ਤਿਆਰ ਹੋ ਕੇ ਆਪਣੀ ਡਿਊਟੀ ਲਈ ਆਪਣੇ ਮੋਟਰਸਾਈਕਲ ਮਾਰਕਾ ਬਜਾਜ ਸੀਟੀ 100 ਨੰਬਰੀ ਪੀਬੀ 31ਕਿਊ 4382 ‘ਤੇ ਸਵਾਰ ਹੋ ਕੇ ਚਲਿਆ ਗਿਆ ਤਾਂ ਵਕਤ ਕਰੀਬ 4 ਵਜੇ ਦਾ ਹੋਵੇਗਾ। ਇਕ ਤੇਜ਼ ਰਫ਼ਤਾਰ ਸਵਿਫ਼ਟ ਕਾਰ ਨਾਲ ਹਾਦਸਾ ਹੋਣ ਕਾਰਨ ਉਸ ਦੇ ਲੜਕੇ ਦਵਿੰਦਰ ਸਿੰਘ ਦੀ ਮੌਤ ਹੋ ਗਈ ਅਤੇ ਸੜਕ ‘ਤੇ ਲਾਸ਼ ਪਈ ਸੀ। ਹਾਦਸਾ ਕਰਨ ਵਾਲੀ ਸਵਿਫਟ ਕਾਰ ਇੱਕ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਧਸੀ ਹੋਈ ਸੀ। ਕਾਰ ਦਾ ਨੰਬਰ. ਪੀਬੀ 29 ਏਈ 4674 ਹੈ। ਕਾਰ ਚਾਲਕ ਦਾ ਨਾਮ ਅੰਮ੍ਰਿਤ ਸਿੰਘ ਵਾਸੀ ਸੰਗਰੂਰ ਨੂੰ ਰੋਕਣ ਦੇ ਬਾਵਜੂਦ ਵੀ ਮੌਕੇ ਤੋਂ ਭੱਜ ਗਏ। ਜਾਂਚ ਅਧਿਕਾਰੀ ਸਰਬਜੀਤ ਕੌਰ ਨੇ ਦੱਸਿਆ ਕਿ ਇਸ ਮਾਮਲੇ ’ਚ ਮੁਦੱਈ ਦੇ ਬਿਆਨਾਂ ’ਤੇ ਅੰਮ੍ਰਿਤਕ ਸਿੰਘ ਵਾਸੀ ਸੰਗਰੂਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।