ਭਗਵਾਨ ਦੀ ਕਥਾ ਸੁਣਨ ਨਾਲ ਜੀਵ ਹੋ ਜਾਂਦੇ ਨੇ ਅਮਰ : ਦਰਸ਼ਨਾ ਦੇਵੀ
ਪ੍ਰਕਾਸ਼ਾਨੰਦ ਮਹਾਰਾਜ ਮਾਤਾ ਭਗਵਤੀ
Publish Date: Mon, 04 May 2026 05:46 PM (IST)
Updated Date: Tue, 05 May 2026 04:08 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪ੍ਰਕਾਸ਼ਾਨੰਦ ਮਹਾਰਾਜ ਮਾਤਾ ਭਗਵਤੀ ਦੇਵੀ ਜੀ ਦੀ 31ਵੀਂ ਪੁਨਰ ਤਿਥੀ ਮਹਾਉਤਸਵ ਦੇ ਸੰਬੰਧ ਵਿਚ ਆਦਰਸ਼ ਮਹਿਲਾ ਸਤਿਸੰਗ ਭਵਨ ਨੇੜੇ ਐਸਡੀ ਕਾਲਜ ਕੋਲ ਕਰਵਾਈ ਜਾ ਰਹੀ ਹੈ। ਸ਼੍ਰੀਮਦ ਭਾਗਵਤ ਸਪਤਾਹ ਦੇ ਦੂਸਰੇ ਦਿਨ ਦੀ ਸ਼ੁਰੂਆਤ ਕਰਦਿਆਂ ਦਰਸ਼ਨਾ ਦੇਵੀ ਨੇ ਪ੍ਰਵਚਨ ਕਰਦਿਆਂ ਕਿ ਜਿਸ ਕਾਮਨਾ ਨੂੰ ਲੈ ਕੇ ਜੀਵ ਧਰਮ ਕਰ ਰਿਹਾ ਹੈ। ਉਸਨੂੰ ਸਵਰਗ ਦੀ ਪ੍ਰਾਪਤੀ ਹੋਵੇ। ਜਦ ਤਕ ਸਾਨੂੰ ਭਗਵਾਨ ਸ੍ਰੀ ਕ੍ਰਿਸ਼ਨ ਦਾ ਪ੍ਰੇਮ ਨਹੀਂ ਮਿਲੇਗਾ, ਉਦੋਂ ਤੱਕ ਸਾਡਾ ਕਲਿਆਣ ਨਹੀਂ ਹੋ ਸਕਦਾ। ਜਦ ਤੱਕ ਪ੍ਰਮਾਤਮਾ ਦਾ ਪ੍ਰੇਮ ਨਹੀਂ ਮਿਲਦਾ, ਤਦ ਤੱਕ ਸਾਨੂੰ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਪ੍ਰਮਾਤਮਾ ਆਨੰਦ ਸਰੂਪ ਹੈ ਸਭ ਰਸਾਂ ਵਿੱਚ ਭਗਵਾਨ ਕ੍ਰਿਸ਼ਨ ਦੀ ਕਥਾ ਦਾ ਰਸ ਹੈ। ਅੱਜ ਹਰ ਜੀਵ ਸਵਾਰਥੀ ਹੋ ਗਿਆ ਹੈ। ਕੋਈ ਵੀ ਕਿਸੇ ਨਾਲ ਸਦਾ ਪ੍ਰੇਮ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਭਾਗਵਤ ਕਥਾ ਜੀਵਨ ਵਿੱਚ ਨਵੀ ਕ੍ਰਾਂਤੀ ਲੈ ਕੇ ਆਉਂਦੀ ਹੈ। ਭਗਵਾਨ ਦੇ ਪ੍ਰੇਮ ਵਿਚ ਆਨੰਦ ਹੀ ਆਨੰਦ ਹੈ। ਇਸ ਮੌਕੇ ਉਨ੍ਹਾਂ ਆਪਣੇ ਸੁੰਦਰ ਸੁੰਦਰ ਭਜਨਾਂ ਰਾਂਹੀਂ ਭਗਤਾਂ ਨੂੰ ਨਿਹਾਲ ਕੀਤਾ ਤੇ ਸੁੰਦਰ ਸੁੰਦਰ ਝਾਕੀਆਂ ਵੀ ਕੱਢੀਆਂ। ਅੰਤ ’ਚ ਆਰਤੀ ਕਰਕੇ ਭਗਤਾਂ ਵਿੱਚ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਮੋਹਨ ਲਾਲ ਮੋੜਾ ਵਾਲੇ, ਰੁਲਦੂ ਰਾਮ ਨੰਦਗੜ, ਮੇਘ ਰਾਜ, ਬਿਰਜ ਲਾਲ, ਪਰੇਮ ਕੁਮਾਰ, ਦਰਸ਼ਨ, ਸਮੀ, ਨੀਨਾ, ਸਰਲਾ ਦੇਵੀ, ਲਛਮੀ ਦੇਵੀ, ਅਲਕਾ ਰਾਣੀ, ਕਾਂਤਾ ਰਾਣੀ, ਮਨੋਜ ਰਾਣੀ, ਗੀਤਾ ਰਾਣੀ, ਸੁਨੀਤਾ ਰਾਣੀ, ਕਮਲੇਸ ਐਮ ਸੀ, ਬਬੀਤਾ, ਪ੍ਰਵੀਨ ਰਾਣੀ ਹਾਜ਼ਰ ਸਨ।