ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਬੱਸਾਂ ਦੀ ਕੀਤੀ ਚੈਕਿੰਗ
ਮਾਨਯੋਗ ਨਵਜੋਤ ਕੌਰ ਡਿਪਟੀ ਕਮਿਸ਼ਨਰ
Publish Date: Tue, 05 May 2026 07:06 PM (IST)
Updated Date: Wed, 06 May 2026 04:12 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਜਿੰਦਰ ਕੌਰ ਦੇ ਹੁਕਮਾਂ ਤਹਿਤ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਬਾਬਾ ਫ਼ਰੀਦ ਸਕੂਲ ਸਾਹਨੇਵਾਲੀ ਵਿੱਚ ਬੱਸਾਂ ਦੀ ਚੈਕਿੰਗ ਕੀਤੀ ਗਈ। ਇਸ ਸਬੰਧੀ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਦੇ ਰਜਿੰਦਰ ਕੁਮਾਰ ਵਰਮਾ ਕੌਂਸਲਰ ਤੇ ਪੁਲਿਸ ਵਿਭਾਗ ਤੋਂ ਬੰਤ ਸਿੰਘ ਨੇ ਕਿਹਾ ਕਿ ਚੈਕਿੰਗ ਦੌਰਾਨ ਅਧੂਰੇ ਦਸਤਾਵੇਜ਼ ਵਾਲੀਆਂ ਛੇ ਬੱਸਾਂ ਦੇ ਚਲਾਨ ਕੀਤੇ ਗਏ ਅਤੇ ਹਦਾਇਤ ਕੀਤੀ ਗਈ ਕਿ ਉਹ ਜਲਦ ਹੀ ਦਸਤਾਵੇਜ਼ ਪੂਰੇ ਕਰਨ ਉਨ੍ਹਾਂ ਕਿਹਾ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਬਹੁਤ ਲਾਜ਼ਮੀ ਹੈ ਇਸ ਲਈ ਸੇਫ ਵਾਹਨ ਪਾਲਸੀ ਦੇ ਨਿਯਮਾਂ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਵੈਨਾਂ ਵਿੱਚ ਮੁੱਢਲੇ ਸਹੂਲਤਾਂ ਜਿਵੇਂ ਕਿ ਫਾਸਟ ਏਡ ਬੋਕਸ ਅੱਗ ਭਜਾਊ ਯੰਤਰ ਬੱਸਾਂ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ ਉਸ ਉੱਪਰ ਪੱਟੀ ਵਿੱਚ ਸਕੂਲ ਦਾ ਨਾਂ ਲਿਖਿਆ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਰਕਾਰੀ ਨੰਬਰ ਪਲੇਟ ਫਿਟਨੈੱਸ ਸਰਟੀਫਿਕੇਟ ਲੇਡੀਜ ਅਟੈਂਡੈਂਟ ਆਦਿ ਦੀ ਸਹੂਲਤਾਂ ਹੋਣੀਆਂ ਲਾਜ਼ਮੀ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾਪੇ ਵੀ ਸਕੂਲ ਵੈਨਾਂ ਅੰਦਰ ਇਹਨਾਂ ਸਹੂਲਤਾਂ ਦੀ ਨਜ਼ਰ ਸਾਨੀ ਕਰਨ ਅਤੇ ਕਿਸੇ ਪ੍ਰਕਾਰ ਦੀ ਕਮੀ ਹੋਣ ਤੇ ਸਬੰਧ ਸਕੂਲ ਦੇ ਧਿਆਨ ’ਚ ਲਿਆਉਣ।