ਘਰੋਂ ਗਹਿਣੇ ਚੋਰੀ, ਮਾਮਲਾ ਦਰਜ
ਪਿੰਡ ਦੋਦੜਾ ਦੇ ਬੱਸ ਸਟੈਂਡ
Publish Date: Wed, 29 Apr 2026 05:25 PM (IST)
Updated Date: Thu, 30 Apr 2026 04:17 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : ਪਿੰਡ ਦੋਦੜਾ ਦੇ ਬੱਸ ਸਟੈਂਡ ’ਚ ਇੱਕ ਘਰ ‘ਚ ਚੋਰ ਚੋਰੀ ਕਰਨ ਲਈ ਆਏ। ਇਸ ਦੌਰਾਨ ਸੋਨਾ, ਚਾਂਦੀ ਚੋਰੀ ਕਰਕੇ ਫ਼ਰਾਰ ਹੋ ਗਏ। ਇਸ ਮਾਮਲੇ ’ਚ ਥਾਣਾ ਸਦਰ ਬੁਢਲਾਡਾ ਪੁਲਿਸ ਨੇ ਨਾ ਮਾਲੂਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏਐਸਆਈ ਗੁਰਤੇਜ ਸਿੰਘ ਨੇ ਦੱਸਿਆ ਕਿ ਮੁਦੱਈ ਹਰਪਾਲ ਸਿੰਘ ਵਾਸੀ ਦੋਦੜਾ ਅਨੁਸਾਰ 26 ਅਤੇ 27 ਅਪ੍ਰੈਲ 2026 ਦੀ ਦਰਮਿਆਨੀ ਰਾਤ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਸਾਡੇ ਘਰ ਵਿੱਚ ਦਾਖ਼ਲ ਹੋ ਕੇ ਅਲਮਾਰੀ ਲੋਹਾ ਤੋੜ ਕੇ ਉਸ ਵਿੱਚੋਂ ਇੱਕ ਜੋੜਾ ਰਿੰਗ ਸੋਨਾ, ਚਾਰ ਛਾਂਪਾ ਸੋਨਾ, ਇੱਕ ਟਿੱਕਾ ਸੋਨਾ, ਇੱਕ ਜੋੜਾ ਮੁਰਕੀਆਂ ਸੋਨਾ, ਇੱਕ ਚਾਂਦੀ ਕੜਾ ਵਜ਼ਨੀ 5 ਤੋਲੇ , ਇੱਕ ਚਾਂਦੀ ਦਾ ਸਿੱਕਾ ਅਤੇ 55 ਹਜ਼ਾਰ ਰੁਪਏ ਨਗਦੀ ਚੋਰੀ ਕਰਕੇ ਲੈ ਗਏ। ਇਸ ਦੀ ਕੁੱਲ ਮਲੀਤੀ 6 ਲੱਖ ਰੁਪਏ ਬਣਦੀ ਹੈ। ਜਾਂਚ ਅਧਿਕਾਰੀ ਏਐਸਆਈ ਗੁਰਤੇਜ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਨਾ ਮਾਲੂਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।