ਧਾਰਮਿਕ ਸਥਾਨਾਂ ਦੀ ਯਾਤਰਾ ਲਈ ਬੱਸ ਰਵਾਨਾ
ਸੀਨੀਅਰ ਸਿਟੀਜਨ ਕੌਂਸਲ ਦੇ ਪ੍ਰਧਾਨ
Publish Date: Tue, 05 May 2026 05:36 PM (IST)
Updated Date: Wed, 06 May 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸੀਨੀਅਰ ਸਿਟੀਜ਼ਨ ਕੌਂਸਲ ਦੇ ਪ੍ਰਧਾਨ ਠਾਕੁਰ ਦਾਸ ਬਾਂਸਲ ਦੀ ਪ੍ਰਧਾਨਗੀ ਹੇਠ ਕੌਂਸਲ ਦੇ ਮੈਂਬਰ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਦੋ ਦਿਨਾਂ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਰਵਾਨਾ ਹੋਏ। ਬੱਸ ਨੂੰ ਰਵਾਨਾ ਕਰਨ ਮੌਕੇ ਝੰਡੀ ਦੀ ਰਸਮ ਸਨਾਤਨ ਧਰਮ ਸਭਾ ਦੇ ਪ੍ਰਧਾਨ ਵਿਨੋਦ ਕੁਮਾਰ ਭੰਮਾਂ ਅਤੇ ਨਾਰੀਅਲ ਦੀ ਰਸਮ ਸਕੱਤਰ ਰਾਜੇਸ਼ ਪੰਧੇਰ ਨੇ ਅਦਾ ਕੀਤੀ। ਕੌਂਸਲ ਦੇ ਸਕੱਤਰ ਮੋਤੀ ਰਾਮ ਫੱਤਾ ਨੇ ਦੱਸਿਆ ਕਿ ਮੈਂਬਰ ਇੰਨ੍ਹਾਂ ਦੋ ਦਿਨਾਂ ਦੌਰਾਨ ਮਾਤਾ ਜਵਾਲਾ ਜੀ ਅਤੇ ਮਾਤਾ ਚਿੰਤਪੁਰਨੀ ਦੇ ਦਰਸ਼ਨ ਕਰਨਗੇ। ਕੌਂਸਲ ਦੇ ਪੀਆਰਓ ਪ੍ਰੇਮ ਅਗਰਵਾਲ ਨੇ ਦੱਸਿਆ ਕਿ ਕੌਂਸਲ ਦੀ ਨਵੀਂ ਚੁਣੀ ਗਈ ਟੀਮ ਵਲੋਂ ਆਪਣੀ ਦੋ ਸਾਲਾਂ ਟਰਮ ਦੀ ਸ਼ੁਰੂਆਤ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਨਾਲ ਕੀਤੀ ਗਈ ਹੈ। ਭਵਿੱਖ ਵਿੱਚ ਵੀ ਸੀਨੀਅਰ ਸਿਟੀਜ਼ਨਾਂ ਦੀ ਭਲਾਈ ਲਈ ਸਮੇਂ ਸਮੇਂ ਤੇ ਪ੍ਰੋਜੈਕਟ ਕੀਤੇ ਜਾਣਗੇ। ਯਾਤਰਾ ਨੂੰ ਨੇਪਰੇ ਚਾੜ੍ਹਨ ਲਈ ਪ੍ਰੋਜੈਕਟ ਚੇਅਰਮੈਨ ਇੰਦਰ ਪਾਲ ਜਿੰਦਲ ਤੇ ਤਰਸੇਮ ਲਾਲ ਗੋਇਲ ਦਾ ਵਿਸ਼ੇਸ਼ ਯੋਗਦਾਨ ਰਿਹਾ। ਮੈਂਬਰਾਂ ਦੇ ਰਹਿਣ ਅਤੇ ਖਾਣ ਪੀਣ ਦਾ ਪ੍ਰਬੰਧ ਕੌਂਸਲ ਵਲੋਂ ਕੀਤਾ ਗਿਆ ਹੈ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸ਼ਾਮ ਲਾਲ ਗੋਇਲ, ਕੈਸ਼ੀਅਰ ਪਵਨ ਕੁਮਾਰ, ਜਗਦੀਸ਼ ਬਾਂਸਲ, ਸੁਰਿੰਦਰ ਬਾਂਸਲ, ਮੋਹਨ ਲਾਲ ਮੂਸਾ, ਰੂਪ ਲਾਲ ਪਟਵਾਰੀ, ਆਰ ਸੀ ਗੋਇਲ, ਪ੍ਰੇਮ ਕੁਮਾਰ ਫੱਤਾ, ਅਮ੍ਰਿਤ ਪਾਲ ਮਿੱਤਲ, ਜਨਕ ਰਾਜ ਗਰਗ ਆਦਿ ਹਾਜ਼ਰ ਸਨ।