ਸ਼ਹਿਰ ’ਚ ਕਰਵਾਏ ਜਾ ਰਹੇ ਨੇ ਵਿਕਾਸ ਕਾਰਜ : ਵਿਧਾਇਕ ਬੁੱਧਰਾਮ
ਬੁਢਲਾਡਾ ਸ਼ਹਿਰ ਵਿਚ 4 ਥਾਂਵਾਂ ਤੇ ਟੱਕ
Publish Date: Thu, 07 May 2026 06:03 PM (IST)
Updated Date: Thu, 07 May 2026 06:05 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੁਢਲਾਡਾ : ਬੁਢਲਾਡਾ ਸ਼ਹਿਰ ਵਿਚ 4 ਥਾਂਵਾਂ ’ਤੇ ਟੱਕ ਲਗਾ ਕੇ ਕੰਮ ਦੀ ਸ਼ੁਰੂਆਤ ਕੀਤੀ ਵਾਰਡ ਨੰਬਰ. 19 ਵਿੱਚ ਵਿਸ਼ਾਲ ਰਿਸ਼ੀ ਵਾਲੀ ਗਲੀ, ਚੌੜ੍ਹੀ ਗਲੀ ਵਿੱਚੋਂ ਪਾਣੀ ਦੀ ਨਿਕਾਸੀ ਦੇ ਪੱਕੇ ਪ੍ਰਬੰਧ ਕੀਤੇ ਜਾਣਾ, ਵਾਟਰ ਵਰਕਸ ਵਿਚਲੇ ਪਾਰਕ ਵਿੱਚ ਵਾਧਾ ਕਰਨ ਲਈ 50 ਲੱਖ ਦੀ ਗ੍ਰਾਂਟ ਜਾਰੀ ਕੀਤੀ ਅਤੇ 6 ਲੱਖ ਦੀ ਲਾਗਤ ਨਾਲ ਸੈਣੀ ਭਾਈਚਾਰੇ ਦੀ ਧਰਮਸ਼ਾਲਾ ਦਾ ਸ਼ੈੱਡ ਪਾਉਣ ਸਮੇਤ ਹਰ ਪਾਸੇ ਵਿਕਾਸ ਕਾਰਜ ਜਾਰੀ ਹਨ। ਇਸ ਤੋਂ ਇਲਾਵਾ ਕੁਲਾਣਾ ਰੋਡ ਤੇ 20 ਲੱਖ ਦੀ ਲਾਗਤ ਨਾਲ ਅੰਬੇਡਕਰ ਭਵਨ ਦਾ ਨਿਰਮਾਣ, ਬਾਜ਼ੀਗਰ ਅਤੇ ਪਰਜਾਪਤ ਧਰਮਸ਼ਾਲਾ ਦੀ ਮੁਰੰਮਤ ਵਾਰਡ ਨੰ. 17 ਵਿੱਚ ਜੀਵਨ ਬਸਤੀ ਵਿੱਤ ਸ਼ੈੱਡ ਕੰਪਲੀਟ ਕਰਨ ਸਮੇਤ 12 ਸੜਕਾਂ ਦੇ ਨਵੀਨੀਕਰਨ ਦਾ ਉਦਘਾਟਨ ਕਰ ਦਿੱਤਾ ਹੈ। ਵਿਧਾਇਕ ਬੁੱਧ ਰਾਮ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੱਲ ਹੀ ਬੁਢਲਾਡਾ, ਬੋਹਾ, ਬਰੇਟਾ ਦੇ ਵਿਕਾਸ ਲਈ ਮਿਉਸਿਪਲ ਫੰਡ ਵਿੱਚੋਂ 5.57 ਕਰੋੜ ਦੀ ਕਰਮ ਜਾਰੀ ਕੀਤੀ ਹੈ, ਜਿਸ ਤਹਿਤ ਹਲਕਾ ਬੁਢਲਾਡਾ ਦੇ ਤਿੰਨੇ ਸ਼ਹਿਰਾਂ ਵਿੱਚ ਕੋਈ ਵੀ ਗਲੀ ਕੱਚੀ ਨਹੀ ਰਹੇਗੀ। ਇਸ ਤੋਂ ਇਲਾਵਾ 10 ਕਰੋੜ ਸਪੈਸ਼ਲ ਅਸਿਸਟੈਂਟ ਸਕੀਮ ਦੀ ਗ੍ਰਾਂਟ ਵੀ ਜਾਰੀ ਕੀਤੀ ਗਈ ਹੈ, ਜਿਸ ਦੇ ਟੈਂਡਰ ਲੱਗ ਗਏ ਹਨ। ਤਿੰਨੇ ਸ਼ਹਿਰਾਂ ਬੁਢਲਾਡਾ, ਬੋਹਾ ਅਤੇ ਬਰੇਟਾ ਵਿੱਚ ਪੀਣ ਵਾਲੇ ਪਾਣੀ ਦੀ ਪਾਇਪ ਘਰ-ਘਰ ਤੱਕ ਪਹੁੰਚਣ ਲਈ 7 ਕਰੋੜ ਖ਼ਰਚੇ ਗਏ ਹਨ। ਹੁਣ ਤੱਕ 1.22 ਕਰੋੜ ਨਾਲ ਸਹਿਰਾ ਦੇ ਸੀਵਰੇਜ ਨੂੰ ਸੁਪਰ ਸੰਕੰਸਨ ਮਸ਼ੀਨ ਨਾਲ ਸਫਾਈ ਕੀਤੀ ਜਾ ਰਹੀ ਹੈ। ਪਿੰਡਾਂ ਦੇ ਵਸਨੀਕਾਂ ਨੂੰ ਚੰਗੀਆਂ ਸਹੂਲਤਾਂ ਦੇਣ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ ਗਈਆਂ ਹਨ।