ਬੀਐੱਸਸੀ ਨਰਸਿੰਗ ਦੀ ਵਿਦਿਆਰਥਣ ਰਹੀ ਅੱਵਲ
ਬੀ.ਐਸ.ਸੀ ਨਰਸਿੰਗ ਦੀ ਵਿਦਿਆਰਥਣ ਪ੍ਰਿਅੰਕਾ
Publish Date: Sun, 10 May 2026 07:16 PM (IST)
Updated Date: Mon, 11 May 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਬੀਐੱਸਸੀ ਨਰਸਿੰਗ ਦੀ ਵਿਦਿਆਰਥਣ ਪ੍ਰਿਅੰਕਾ ਸ਼ਰਮਾ ਪੁੱਤਰੀ ਰਾਕੇਸ਼ ਸ਼ਰਮਾ ਬਰੇਟਾ ਨੇ ਬੀਐੱਸਸੀ ਸਮੈਸਟਰ 6ਵੇਂ ਦੇ ਆਏ ਨਤੀਜੇ ਵਿਚ ਪਹਿਲਾ ਸਥਾਨ ਹਾਸਲ ਕਰਕੇ ਅਜੀਤ ਨਰਸਿੰਗ ਇੰਸਟੀਚਿਊਟ ਸੁਨਾਮ ਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਇਸ ਕਾਮਯਾਬੀ ਤੇ ਕਾਲਜ ਦੀ ਪ੍ਰਿੰਸੀਪਲ ਡਾ. ਗੁਰਜੀਤ ਕੌਰ ਨੇ ਪ੍ਰਿਅੰਕਾ ਸ਼ਰਮਾ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਇਹ ਸਭ ਕੁਝ ਸਟਾਫ਼ ਤੇ ਵਿਦਿਆਰਥਣ ਦੀ ਮਿਹਨਤ ਸਦਕਾ ਹੀ ਸੰਭਵ ਹੋਇਆ ਹੈ। ਆਪਣੀ ਖੁਸ਼ੀ ਸਾਂਝੀ ਕਰਦਿਆਂ ਵਿਦਿਆਰਥਣ ਪ੍ਰਿਅੰਕਾ ਸ਼ਰਮਾ ਨੇ ਕਿਹਾ ਕਿ ਇਸ ਕਾਮਯਾਬੀ ਦੇ ਪਿੱਛੇ ਉਸਦੇ ਕਾਲਜ ਦੇ ਸਟਾਫ਼ ਅਤੇ ਉਸਦੇ ਮਾਪਿਆਂ ਦਾ ਹੱਥ ਹੈ, ਜਿਨ੍ਹਾਂ ਨੇ ਮੈਨੂੰ ਮਿਹਨਤ ਕਰਨ ’ਚ ਪੂਰਾ ਸਹਿਯੋਗ ਦਿੱਤਾ ਹੈ। ਪ੍ਰਿਅੰਕਾ ਸ਼ਰਮਾ ਨੇ ਕਿਹਾ ਕਿ ਪੀਐੱਚਡੀ ਕਰਨ ਤੋਂ ਬਾਅਦ ਮੈਡੀਕਲ ਖੇਤਰ ਵਿਚ ਕੋਈ ਚੰਗੀ ਪੋਸਟ ਹਾਸਲ ਕਰਨਾ ਉਸ ਦਾ ਅਗਲਾ ਸੁਪਨਾ ਹੈ।