22ਵੀਂ ਚੈਂਪੀਅਨਸ਼ਿਪ ’ਚ ਬੀਐੱਨ ਗੁਰੂਕੁਲ ਸਕੂਲ ਦੇ ਖਿਡਾਰੀ ਜੇਤੂ
22ਵੀਂ ਚੈਂਪੀਅਨਸ਼ਿਪ ਕਿੱਕ ਬਾਕਸਿੰਗ ਜਲੰਧਰ ਵਿਖੇ
Publish Date: Tue, 19 May 2026 05:20 PM (IST)
Updated Date: Wed, 20 May 2026 04:04 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਬੁਢਲਾਡਾ : 22ਵੀਂ ਚੈਂਪੀਅਨਸ਼ਿਪ ਕਿੱਕ ਬਾਕਸਿੰਗ ਜਲੰਧਰ ਵਿਖੇ ਹੋਈਆਂ ਖੇਡਾਂ ਵਿੱਚ ਬੀਐੱਨ ਗੁਰੂ ਕੁਲ ਇੰਟਰਨੈਸ਼ਨਲ ਸਕੂਲ, ਬੁਢਲਾਡਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੱਡੀ ਕਾਮਯਾਬੀ ਹਾਸਲ ਕੀਤੀ। ਕੋਚ ਪਾਰਸ ਅਤੇ ਗੁਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਖਿਡਾਰੀਆਂ ਨੇ ਬੂਸ਼ੋ ਮੁਕਾਬਲਿਆਂ ਵਿੱਚ 5 ਸੋਨੇ, 3 ਚਾਂਦੀ ਅਤੇ 5 ਕਾਂਸੀ ਦੇ ਤਗਮੇ ਜਿੱਤ ਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਹ ਚੈਂਪੀਅਨਸ਼ਿਪ ਬੁਢਲਾਡਾ ਵਿਖੇ ਜ਼ਿਲ੍ਹਾ ਪੱਧਰ ‘ਤੇ ਕਰਵਾਈ ਗਈ ਸੀ। ਇਸ ਤੋਂ ਇਲਾਵਾ ਕਰਾਟੇ ਮੁਕਾਬਲਿਆਂ ਵਿੱਚ ਵੀ ਸਕੂਲ ਦੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ 1 ਸੋਨੇ ਤੇ 1 ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ। ਵਿਦਿਆਰਥੀਆਂ ਦੀ ਇਸ ਪ੍ਰਾਪਤੀ ਨਾਲ ਸਕੂਲ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਡਾ. ਨਵੀਨ ਸਿੰਗਲਾ ਨੇ ਬੱਚਿਆਂ ਦਾ ਹੌਸਲਾ ਵਧਾਉਂਦੇ ਹੋਏ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਦੀ ਪ੍ਰਿੰਸੀਪਲ ਡਾ. ਦੀਪਿਕਾ ਸਿੰਗਲਾ ਅਤੇ ਵਾਇਸ ਪ੍ਰਿੰਸੀਪਲ ਸੁਖਦੀਪ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ, ਤਗਮੇ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ।