ਭਾਜਪਾ ਸੂਬੇ ’ਚ ਬਣਾਵੇਗੀ ਖ਼ੁਦ ਦੀ ਸਰਕਾਰ : ਸਿੱਧੂ, ਦਾਤੇਵਾਸ
ਭਾਰਤੀ ਜਨਤਾ ਪਾਰਟੀ ਲੋਕ ਸਭਾ ਹਲਕਾ
Publish Date: Sat, 18 Apr 2026 06:04 PM (IST)
Updated Date: Sun, 19 Apr 2026 04:10 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਭਾਰਤੀ ਜਨਤਾ ਪਾਰਟੀ ਲੋਕ ਸਭਾ ਹਲਕਾ ਬਠਿੰਡਾ ਦੀ ਇੰਚਾਰਜ ਪਰਮਪਾਲ ਕੌਰ ਸਿੱਧੂ ਤੇ ਸੀਨੀਅਰ ਭਾਜਪਾ ਆਗੂ ਮਾਨਸਾ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਕਿਹਾ ਹੈ ਕਿ ਭਾਜਪਾ ਆਪਣਾ ਜਨ ਆਧਾਰ ਮਜ਼ਬੂਤ ਕਰ ਰਹੀ ਹੈ ਤੇ ਪੰਜਾਬ ਦੇ ਲੋਕ ਭਾਜਪਾ ਨਾਲ ਵੱਡੀ ਗਿਣਤੀ ’ਚ ਜੁੜ ਰਹੇ ਹਨ। ਭਾਜਪਾ ਹਰ ਵਰਗ, ਹਰ ਖਿੱਤੇ ਤੇ ਪੰਜਾਬ ਦੇ ਲੋਕਾਂ ਦੀ ਗੱਲ ਕਰਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ‘ਆਪ’ ਦੀ ਸਰਕਾਰ ਨੇ ਪੰਜਾਬ ਨੂੰ ਰੰਗਲਾ ਬਣਾਉਂਦੇ-ਬਣਾਉਂਦੇ ਕੰਗਲਾ ਬਣਾ ਕੇ ਰੱਖ ਦਿੱਤਾ। ਪੰਜਾਬ ਅੰਦਰ ਡਰ, ਭੈਅ, ਕਤਲ, ਡਕੈਤੀਆਂ, ਲੁੱਟਾਂ, ਖੋਹਾਂ, ਧਮਕੀਆਂ ਦਾ ਮਾਹੌਲ ਹੈ। ਇਸ ਕਰਕੇ ਨਿਵੇਸ਼ਕ ਇੱਥੇ ਨਿਵੇਸ਼ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਕੋਈ ਵੀ ਦਿਨ ਅਜਿਹਾ ਨਹੀਂ ਜਾਂਦਾ, ਜਦ ਗੈਂਗਸਟਰ ਕਿਸੇ ਨੂੰ ਡਰਾ-ਧਮਕਾ ਨਾ ਰਹੇ ਹੋਣ ਅਤੇ ਪੰਜਾਬ ਵਿੱਚ ਹਰ ਦੂਜੇ, ਤੀਜੇ ਦਿਨ ਕਤਲ ਦੀ ਵਾਰਦਾਤ ਵਾਪਰ ਜਾਂਦੀ ਹੈ। ਇਸ ਕਾਰਨ ਪੰਜਾਬ ਦੇ ਲੋਕਾਂ ਦੇ ਦਿਲਾਂ ’ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਭਾਜਪਾ 2027 ਅੰਦਰ ਪੰਜਾਬ ਅੰਦਰ ਆਪਣੇ ਦਮ ਤੇ ਸਰਕਾਰ ਬਣਾ ਕੇ ਸੂਬੇ ਨੂੰ ਵਿਕਾਸ, ਕਾਨੂੰਨ ਵਿਵਸਥਾ, ਤਰੱਕੀ ਤੇ ਸਨਅਤੀ ਵਿਕਾਸ ਦੇਵੇਗੀ। ਉਨ੍ਹਾਂ ਕਿਹਾ ਕਿ ਜਿਹੜਾ ਪੰਜਾਬ ਕਿਸੇ ਵੇਲੇ ਖੁਸ਼ਹਾਲ ਅਤੇ ਤਰੱਕੀ ਵਾਲਾ ਕਹਾਉਂਦਾ ਸੀ, ਪਰ ਹੁਣ ਮਾੜਾ ਮਾਹੌਲ ਲੋਕਾਂ ਦੇ ਦਿਲਾਂ ਵਿੱਚ ਸਹਿਮ ਪੈਦਾ ਕਰ ਰਿਹਾ ਹੈ। ਪੰਜਾਬ ਨੂੰ ਸਿਰਫ਼ ਭਾਜਪਾ ਹੀ ਤਰੱਕੀ ’ਤੇ ਵਿਕਾਸ ਦੇ ਸਕਦੀ ਹੈ। ਪੰਜਾਬ ਸਰਕਾਰ ਕੇਂਦਰ ਦੀ ਮੋਦੀ ਸਰਕਾਰ ਤੇ ਜਿਹੜੇ ਪੱਖ ਪਾਤ ਦਾ ਦੋਸ਼ ਲਗਾਉਂਦੀ ਹੈ। ਉਹ ਬੇਬੁਨਿਆਦ ਹੈ। ਅੱਜ ਵੀ ਕੇਂਦਰ ਦੀਆਂ ਅਨੇਕਾਂ ਗ੍ਰਾਂਟਾ ਦੇ ਪੈਸੇ ਨੂੰ ਭਗਵੰਤ ਮਾਨ ਸਰਕਾਰ ਆਪਣੀਆਂ ਸਕੀਮਾਂ ਅਤੇ ਯੋਜਨਾਵਾਂ ਦੱਸ ਕੇ ਖਰਚ ਕਰ ਰਹੀ ਹੈ। ਆਉਂਦੀਆਂ ਵਿਧਾਨ ਚੋਣਾਂ ‘ਚ ਹਰ ਵਰਗ ਭਾਜਪਾ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕਿਆ ਹੈ। ਇਹ ਕਾਫ਼ਲਿਆਂ ਦੇ ਰੂਪ ਵਿੱਚ ਨੌਜਵਾਨ, ਮਜ਼ਦੂਰ, ਮਿਹਨਤਕਸ਼ ਲੋਕ ਭਾਜਪਾ ਨਾਲ ਵੱਡੀ ਗਿਣਤੀ ਵਿੱਚ ਜੁੜ ਰਹੇ ਹਨ।