ਪੱਛਮੀ ਬੰਗਾਲ ’ਚ ਭਾਜਪਾ ਦੀ ਜਿੱਤ ’ਤੇ ਵੰਡੀ ਮਠਿਆਈ
ਪੱਛਮੀ ਬੰਗਾਲ ਚ ਬੀਜੇਪੀ ਦੀ ਸਰਕਾਰ
Publish Date: Tue, 05 May 2026 05:41 PM (IST)
Updated Date: Wed, 06 May 2026 04:08 AM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਪੱਛਮੀ ਬੰਗਾਲ ’ਚ ਭਾਜਪਾ ਦੀ ਇਤਿਹਾਸਕ ਜਿੱਤ ਹੋਣ ’ਤੇ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਵਿਖੇ ਪਾਰਟੀ ਦੇ ਜਨਰਲ ਸਕੱਤਰ ਨਵਲ ਜੈਨ ਤੇ ਪੁਰਾਣੇ ਟਕਸਾਲੀ ਆਗੂ ਗੋਬਿੰਦ ਜੈਨ ਦੀ ਅਗਵਾਈ ’ਚ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਉਚੇਚੇ ਤੌਰ ’ਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੋਮਾ ਰਾਮ ਪੂਨੀਆ, ਵਿਧਾਨ ਸਭਾ ਹਲਕਾ ਸਰਦੂਲਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਚੋਣ ਲੜ ਚੁੱਕੇ ਹਲਕਾ ਸੇਵਾਦਾਰ ਜਗਜੀਤ ਸਿੰਘ ਮਿਲਖਾ ਆਪਣੇ ਸੈਂਕੜੇ ਵਰਕਰਾਂ ਸਮੇਤ ਪੁੱਜੇ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿੱਥੇ ਦੇਸ਼ ਅੰਦਰ ਭਾਰਤ ਦੇ ਪ੍ਰਧਾਨ ਮੰਤਰੀ ਦੀਆਂ ਵਿਕਾਸ ਨੀਤੀਆਂ ਤੋਂ ਖੁਸ਼ ਹੋ ਕੇ ਵੱਖ-ਵੱਖ ਰਾਜਾਂ ’ਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਬਣ ਰਹੀ ਹੈ, ਉੱਥੇ ਛੇਤੀ ਹੀ 2027 ਦੀਆਂ ਚੋਣਾਂ ’ਚ ਵਿੱਚ ਲੰਬੇ ਸਮੇਂ ਤੋਂ ਕਾਂਗਰਸ, ਅਕਾਲੀ ਅਤੇ ਹੁਣ ਆਮ ਆਦਮੀ ਪਾਰਟੀ ਤੋਂ ਅੱਕ ਥੱਕ ਚੁੱਕੇ ਪੰਜਾਬ ਵਾਸੀ ਇਸ ਵਾਰ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਲਈ ਬਹੁਤ ਉਤਾਵਲੇ ਹਨ।
ਇਸ ਮੌਕੇ ਸਮੂਹ ਵਰਕਰਾਂ ਨੇ ਸ਼ਹਿਰ ਵਾਸੀਆਂ ਨੂੰ ਲੱਡੂ ਵੰਡ ਕੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਯੁਵਾ ਮੋਰਚਾ ਦੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਗੁਰਚਰਨ ਬਾਜ਼ੀਗਰ, ਪ੍ਰਤਾਪ ਸਿੰਘ ਗੁਰਾਇਆ, ਸੁਭਾਸ ਕੁਮਾਰ ਅਰੋੜਾ, ਰਾਜਵੀਰ ਰੋੜਕੀ, ਅਮਰੀਕ ਸਾਬਕਾ ਐੱਮਸੀ, ਕੁਲਦੀਪ ਸਰਦੂਲਗੜ, ਮਨਪ੍ਰੀਤ ਸਿੰਘ ਮੀਰਪੁਰ, ਸਾਹਿਲ ਉਪਲ, ਡਾ. ਹਰਦੀਪ ਸਿੰਘ ਝੰਡਾ ਕਲਾਂ, ਜੈਪਾਲ ਖਹਿਰਾ, ਜਸਵਿੰਦਰ ਸੰਘਾ, ਜਸਪ੍ਰੀਤ ਬੁਰਜ, ਬਿੰਦਰ ਕੋਟੜਾ ਮੰਡਲ, ਹਰਦੀਪ ਸਿੰਘ ਕਾਕਾ ਮਾਖਾ, ਜਗਜੀਤ ਸਿੰਘ ਜਗਜੀਤ ਬੇਅੰਤ ਨਗਰ, ਪੱਪੂ ਖਾਨ ਸਰਦੂਲਗੜ੍ਹ, ਪਰਮਜੀਤ ਸਿੰਘ ਫੱਤਾ ਮਾਲੋਕਾ, ਆਰੀਅਨ ਦੇਵਗਨ, ਗੌਰਵ ਦੇਵਗਨ, ਛੱਜੂ ਅਰੋੜਾ ਸਾਬਕਾ ਐਮਸੀ ਆਦਿ ਹਾਜ਼ਰ ਸਨ।