ਮਿਉਂਸੀਪਲ ਚੋਣਾਂ ਸਬੰਧੀ ਭਾਜਪਾ ਆਗੂਆਂ ਤੇ ਵਰਕਰਾਂ ਵੱਲੋਂ ਮੀਟਿੰਗ
ਬੁਢਲਾਡਾ ਦੇ ਉੱਤਮ ਰੈਸਟੋਰੈਂਟ ਵਿਖੇ
Publish Date: Sat, 25 Apr 2026 05:55 PM (IST)
Updated Date: Sun, 26 Apr 2026 04:10 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : ਬੁਢਲਾਡਾ ਦੇ ਭਾਜਪਾ ਆਗੂਆਂ ਅਤੇ ਵਰਕਰਾਂ ਦੀ ਮਿਊਸਪਲ ਚੋਣਾਂ ਨੂੰ ਲੈ ਕੇ ਬੁਢਲਾਡਾ ’ਚ ਇਕ ਵਿਸ਼ੇਸ਼ ਮੀਟਿੰਗ ਹੋਈ। ਇਸ ਦੌਰਾਨ ਚੋਣਾਂ ਲੜਣ ਦੀ ਰੂਪ-ਰੇਖਾ ਤਿਆਰ ਕੀਤੀ ਗਈ। ਇਸ ਨੂੰ ਲੈ ਕੇ ਗੱਲਬਾਤ ਕਰਦਿਆਂ ਸੀਨੀਅਰ ਭਾਜਪਾ ਆਗੂ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਕਿਹਾ ਕਿ ਇਸ ਵਾਰ ਬੁਢਲਾਡਾ ਦੇ 19 ਵਾਰਡਾਂ ਵਿੱਚ ਭਾਜਪਾ ਇੱਕਲਿਆਂ ਚੋਣਾਂ ਲੜੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਵੱਧ ਤੋਂ ਵੱਧ ਭਾਜਪਾ ਦੇ ਕੌਂਸਲਰ ਜਿਤਾਉਣ ਤਾਂ ਜੋ ਕੇਂਦਰ ਸਰਕਾਰ ਤੋਂ ਫ਼ੰਡ ਲਿਆ ਕੇ ਬੁਢਲਾਡਾ ਦਾ ਸਰਬਪੱਖੀ ਵਿਕਾਸ ਕੀਤਾ ਜਾ ਸਕੇ। ਇਸ ਮੌਕੇ ਮੰਡਲ ਪ੍ਰਧਾਨ ਕੁਸ਼ਦੀਪ ਸ਼ਰਮਾ, ਜਰਨਲ ਸਕੱਤਰ ਗਗਨਦੀਪ ਸ਼ਰਮਾ, ਸਤੀਸ਼ ਕੁਮਾਰ, ਦਲਜੀਤ ਸਿੰਘ ਦਰਸ਼ੀ, ਰਿੰਕੂ ਸ਼ਰਮਾ, ਸੂਬੇਦਾਰ ਭੋਲਾ ਸਿੰਘ ਤੋਂ ਇਲਾਵਾ ਹੋਰ ਵੀ ਮੋਜੂਦ ਸਨ।