ਭੀਖੀ ਪੁੱਜਣ ’ਤੇ ਖਾਨਿੰਦਰ ਸੋਪੂਨ ਦਾ ਕੀਤਾ ਸਵਾਗਤ
ਨਸ਼ਾ ਮੁਕਤ ਭਾਰਤ ਮਿਸ਼ਨ ਤਹਿਤ ਸਾਇਕਲ
Publish Date: Sun, 17 May 2026 06:36 PM (IST)
Updated Date: Mon, 18 May 2026 04:10 AM (IST)
ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ : ਨਸ਼ਾਮੁਕਤ ਭਾਰਤ ਮਿਸ਼ਨ ਤਹਿਤ ਸਾਈਕਲ ਯਾਤਰਾ ਕਰ ਰਹੇ ਆਸਾਮ ਦੇ ਛੱਬੀ ਸਾਲਾ ਨੌਜਵਾਨ ਖਾਨਿੰਦਰ ਸੋਪੂਨ ਦਾ ਭੀਖੀ ਪੁੱਜਣ ’ਤੇ ਹਾਰ ਪਾ ਕੇ ਸਵਾਗਤ ਕੀਤਾ। ਇਥੇ ਦੱਸਣਾ ਬਣਦਾ ਹੈ ਕਿ ਅੱਜ ਜਦੋਂ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਵਿੱਚ ਗਰਕ ਰਹੀ ਹੈ ਉਥੇ ਹੀ ਆਸਾਮ ਦੇ ਇੱਕ ਛੱਬੀ ਸਾਲਾ ਨੌਜਵਾਨ ਖਾਨਿੰਦਰ ਸੋਪੂਨ ਨੇ ਅਜਿਹਾ ਇੱਕ ਕਦਮ ਚੁੱਕਿਆ ਹੈ। ਉਹ ਮਾਰਚ ਮਹੀਨੇ ਘਰ ਤੋਂ ਸਾਈਕਲ ਤੇ ਨਸ਼ਾ ਮੁਕਤੀ ਭਾਰਤ ਦਾ ਬੈਨਰ ਲਗਾ ਕੇ ਨਿੱਕਲ ਤੁਰ ਪਿਆ। ਉਸ ਦਾ ਇਹ ਸਫ਼ਰ ਆਸਾਮ ਤੋਂ ਲਦਾਖ ਤੱਕ ਦਾ ਹੈ। ਛੱਤੀ ਸੌ ਕਿਲੋਮੀਟਰ ਸਾਈਕਲ’ ਚਲਾ ਕੇ ਅੱਜ ਉਹ ਭੀਖੀ ਪਹੁੰਚਿਆ ਹੈ। ਉਨ੍ਹਾਂ ਨੇ ਆਪਣੀ ਗੱਲਬਾਤ ਵਿੱਚ ਕਿਹਾ ਕਿ ਉਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤੀ ਲਈ ਪ੍ਰੇਰਿਤ ਕਰਦਾ ਹੈ। ਉਹ ਸਕੂਲਾਂ ਵਿਚ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਬਚਣ ਲਈ ਪ੍ਰੇਰਿਤ ਕਰਦਾ ਹਾਂ ਤੇ ਲੋਕਾਂ ਨੂੰ ਸਿਹਤ ਪ੍ਰਤੀ ਅਤੇ ਵਾਤਾਵਰਨ ਨੂੰ ਬਚਾਉਣ ਲਈ ਵੀ ਯਾਗਰੂਕ ਕਰਦਾ ਹਾਂ। ਇਸ ਨੌਜਵਾਨ ਦੇ ਸਵਾਗਤ ਲਈ ਕਹਾਣੀਕਾਰ ਭੁਪਿੰਦਰ ਫ਼ੌਜੀ, ਗੁਰਜੀਤ ਸਿੰਘ ਬਵਰੇਕਾ ਸੁਰੇਸ਼ ਕੁਮਾਰ ਸਿੰਗਲਾ ਕਰਨ ਭੀਖੀ, ਲਿਬਰੇਸ਼ਨ ਆਗੂ ਦਰਸ਼ਨ ਟੇਲਰ, ਰਾਮ ਸਿੰਘ ਅਕਲੀਆ, ਜਸਪਾਲ ਅਤਲਾ, ਧਰਮਪਾਲ ਨੀਟਾ, ਸੁਨੀਲ ਬੱਤਰਾ, ਭਰਭੂਰ ਸਿੰਘ ਮੰਨਣ, ਗੁਰਪ੍ਰੀਤ ਸਿੰਘ ਗੱਗੀ ਆਦਿ ਨੇ ਹਾਰ ਪਾ ਕੇ ਸਵਾਗਤ ਕੀਤਾ।