ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਕੀਤਾ ਪਾਵਰਕੌਮ ਦੇ ਮਾਨਸਾ ਐੱਸਡੀਓ ਦਾ ਘਿਰਾਓ : ਸੁਖਮਿੰਦਰ ਸਿੰਘ ਸੱਦਾ ਸਿੰਘ ਵਾਲਾ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਪਾਵਰਕੌਮ ਦੇ ਮਾਨਸਾ ਦੇ
Publish Date: Thu, 18 Sep 2025 07:19 PM (IST)
Updated Date: Thu, 18 Sep 2025 07:20 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਪਾਵਰਕੌਮ ਦੇ ਮਾਨਸਾ ਦੇ ਐਸਡੀਓ ਦਾ ਧਰਨਾ ਲਾ ਕੇ ਘਿਰਾਓ। ਇਸ ਲਈ ਕੀਤਾ ਕਿ ਵੱਖ ਵੱਖ ਪਿੰਡਾਂ ਦੀਆਂ ਮੰਗਾਂ ਮਸਲੇ ਜਿਹੜੇ ਕਾਫ਼ੀ ਲੰਬੇ ਸਮੇਂ ਤੋਂ ਲਟਕ ਰਹੇ ਸਨ। ਉਨ੍ਹਾਂ ਪ੍ਰਤੀ ਘਿਰਾਓ ਕੀਤਾ ਗਿਆ। ਇਹ ਜਾਣਕਾਰੀ ਮਾਨਸਾ ਬਲਾਕ ਦੇ ਜਰਨਲ ਸਕੱਤਰ ਸੁਖਮਿੰਦਰ ਸਿੰਘ ਸੱਦਾ ਸਿੰਘ ਵਾਲਾ ਨੇ ਸੰਬੋਧਨ ਹੁੰਦਿਆਂ ਦੱਸਿਆ ਕਿ ਤਿੰਨ ਪਿੰਡਾਂ ਦੇ ਟ੍ਰਾਂਸਫ਼ਾਰਮਰ ਪਾਸ ਹੋਣ ਤੇ ਵੀ ਨਹੀਂ ਧਰੇ ਸਨ। ਪਰ ਘਰਾਂ ਵਾਲੇ ਗੇੜੇ ਲਗਾਤਾਰ ਪੰਜ, ਛੇ ਮਹੀਨਿਆਂ ਤੋਂ ਮਾਰ ਕੇ ਥੱਕ ਚੁੱਕੇ ਸਨ ਪਰ ਜਦੋਂ ਉਨ੍ਹਾਂ ਪਰਿਵਾਰਾਂ ਨੇ ਜਥੇਬੰਦੀ ਡਕੌਂਦਾ ਦੇ ਆਗੂਆਂ ਨਾਲ ਸੰਪਰਕ ਕੀਤਾ ਤਾਂ ਜਥੇਬੰਦੀ ਆਗੂਆਂ ਵੱਲੋਂ ਸੰਕੇਤ ਕ ਧਰਨਾ ਲਗਾਇਆ ਗਿਆ, ਜਿਸ ’ਚ ਮਹਿਕਮੇ ਦੇ ਅਧਿਕਾਰੀਆਂ ਨੇ ਪੰਜ ਦਿਨਾਂ ਦੇ ਵਿੱਚ ਸਾਰੇ ਮਸਲੇ ਹੱਲ ਕਰਨ ਦਾ ਭਰੋਸਾ ਦਿਵਾਇਆ ਗਿਆ। ਇਸ ਬਾਅਦ ਧਰਨਾ ਮੁਲਤਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ, ਜ਼ਿਲ੍ਹਾ ਪ੍ਰੈੱਸ ਸਕੱਤਰ ਮਨਜੀਤ ਸਿੰਘ ਉੱਲਕ, ਬਲਜੀਤ ਸਿੰਘ ਘਰਾਗਣਾ, ਕੁਲਵੰਤ ਸਿੰਘ, ਰਾਜੂ ਸਿੰਘ ਅਲੀਸ਼ੇਰ, ਹਰਜਿੰਦਰ ਕੌਰ ਮਾਨਸਾ, ਸ਼ਿੰਦਰਪਾਲ ਕੌਰ, ਕੁਲਵਿੰਦਰ ਸਿੰਘ ਕੋਟ ਲੱਲੂ, ਜਗਜੀਤ ਸਿੰਘ ਧਲੇਵਾਂ ਨੇ ਵੀ ਸੰਬੋਧਨ ਕੀਤਾ ਅਤੇ ਸਤਿਨਾਮ ਸਿੰਘ ਭੈਣੀਬਾਘਾ ਨੇ ਆਏ ਕਿਸਾਨਾਂ ਦਾ ਧੰਨਵਾਦ ਕੀਤਾ।