ਭਾਕਿਯੂ ਡਕੌਂਦਾ ਵੱਲੋਂ ਬੈਂਕ ਦਾ ਘਿਰਾਓ : ਭੈਣੀਬਾਘਾ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਫਸਲੀ
Publish Date: Mon, 11 May 2026 07:03 PM (IST)
Updated Date: Tue, 12 May 2026 04:09 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਫ਼ਸਲੀ ਕਰਜ਼ੇ ਦੀਆਂ ਨਵੀਆਂ ਕਾਪੀਆਂ ਅਤੇ ਖਾਦਾਂ ਨਾਲ ਦਿੱਤਾ ਜਾ ਰਿਹਾ ਬੇਲੋੜੀ ਦਾ ਸਮਾਨ ਨੂੰ ਲੈ ਕੇ ਸਹਿਕਾਰੀ ਸਕੱਤਰਾਂ ਸਮੇਤ ਕੋਆਪ੍ਰੇਟਿਵ ਮੁੱਖ ਬੈਂਕ ਦਾ ਘਿਰਾਓ ਕੀਤਾ ਗਿਆ। ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਅਤੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੱਦ ਕਰਜ਼ੇ ਵਧਾ ਦਿੱਤੇ ਹਨ ਪਰ ਕੋਆਪ੍ਰੇਟਿਵ ਬੈਂਕ ਵੱਲੋਂ ਫ਼ਸਲੀ ਕਰਜ਼ਿਆਂ ਨੂੰ ਘਟਾ ਕੇ ਦੇਣ ਦਾ ਐਲਾਨ ਕੀਤਾ ਗਿਆ ਹੈ। ਕਿਸਾਨਾਂ ਵੱਲੋਂ ਫ਼ਸਲਾਂ ਵੇਚ ਕੇ ਆਪਣੀਆਂ ਸੁਸਾਇਟੀਆਂ ਭਰ ਦਿੱਤੀਆਂ ਪਰ ਕਿਸਾਨਾਂ ਨੂੰ ਦੁਆਰਾ ਕਰਜ਼ੇ ਦੇਣ ਤੋਂ ਹੱਥ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਗਏ ਹਨ। ਪਰ ਕਿਸਾਨਾਂ ਦੀਆਂ ਖੱਜਲ ਖ਼ੁਆਰੀਆਂ ਦੇਖਕੇ ਬੀਕੇਯੂ ਡਕੌਂਦਾ ਵੱਲੋਂ ਸਾਰੇ ਜ਼ਿਲ੍ਹਿਆਂ ਵਿੱਚ ਜ਼ਿਲ੍ਹਿਆਂ ਦੀਆਂ ਮੁੱਖ ਬੈਂਕਾਂ ਦੇ ਘਿਰਾਓ ਕੀਤੇ ਜਾ ਰਹੇ ਹਨ। ਇਸ ਦੀ ਕੜੀ ਵੱਜੋਂ ਹੀ ਮਾਨਸਾ ਜ਼ਿਲ੍ਹੇ ਦੀ ਮੁੱਖ ਬੈਂਕ ਦੇ ਅਧਿਕਾਰੀਆਂ ਨੂੰ ਅੰਦਰ ਬੰਦ ਕਰਕੇ ਆਪਣੀਆਂ ਮੰਗਾਂ ਪ੍ਰਾਪਤ ਕੀਤੀਆਂ।
ਬੈਂਕ ਦੇ ਮੁੱਖ ਅਧਿਕਾਰੀ ਵੱਲੋਂ ਸਟੇਜ ਤੇ ਆ ਕੇ ਸਾਰੀਆਂ ਗੱਲਾਂ ਦਾ ਭਰੋਸਾ ਦਿੱਤਾ ਗਿਆ ਕਿ ਸਾਡੇ ਵੱਲੋਂ ਫ਼ਸਲੀ ਕਰਜ਼ੇ ਕੱਲ੍ਹ ਤੋਂ ਸ਼ੁਰੂ ਕੀਤੇ ਜਾਣਗੇ ਅਤੇ ਨਵੀਆਂ ਕਾਪੀਆਂ ਬਣਨੀਆਂ ਸ਼ੁਰੂ ਕੀਤੀਆਂ ਜਾਣਗੀਆਂ। ਖਾਦਾਂ ਨਾਲ ਕੋਈ ਬੇਲੋੜੀ ਦਾ ਸਮਾਨ ਨਹੀਂ ਦਿੱਤਾ ਜਾਵੇਗਾ। ਇਸ ਬਾਅਦ ਧਰਨੇ ਦੀ ਸਮਾਪਤੀ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਉੱਲਕ, ਹਰਦੇਵ ਸਿੰਘ, ਸੁਖਵਿੰਦਰ ਸਿੰਘ, ਹਰਪਾਲ ਸਿੰਘ, ਰਾਜਪਾਲ ਸਿੰਘ, ਨਛੱਤਰ ਸਿੰਘ, ਬਲਜੀਤ ਸਿੰਘ ਘਰਾਂਗਣਾ, ਜਗਵੀਰ ਸਿੰਘ ਕਾਕਾ ਭੈਣੀਬਾਘਾ ਤੋਂ ਹੋਰ ਬਹੁਤ ਸਾਰੇ ਆਗੂ ਵਰਕਰ ਮੌਜੂਦ ਸਨ