ਬੀਕੇਯੂ ਵੱਲੋਂ ਬੈਂਕ ਅੱਗੇ ਧਰਨਾ ਪ੍ਰਦਰਸ਼ਨ
ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਭੈਣੀਬਾਘਾ
Publish Date: Thu, 14 May 2026 07:13 PM (IST)
Updated Date: Thu, 14 May 2026 07:15 PM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਸਟੇਟ ਬੈਂਕ ਆਫ਼ ਇੰਡੀਆ ਬ੍ਰਾਂਚ ਭੈਣੀਬਾਘਾ ਵਿੱਚ ਪਿਛਲੇ ਕਈ ਦਿਨਾਂ ਤੋਂ ਪੈਸੇ ਨਾ ਮਿਲਣ ਕਾਰਨ ਲੋਕਾਂ ਨੂੰ ਭਾਰੀ ਡਿਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬੈਂਕ ਅਧਿਕਾਰੀਆਂ ਦਾ ਬੈਂਕ ਅੱਗੇ ਧਰਨਾ ਪ੍ਰਦਰਸ਼ਨ ਕਰਕੇ ਘਿਰਾਓ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਬੈਂਕ ਵਿੱਚ ਪਿਛਲੇ 10 ਦਿਨਾਂ ਤੋਂ ਕੈਸ਼ ਨਹੀਂ ਆ ਰਿਹਾ, ਜਿਸ ਕਾਰਨ ਕਿਸਾਨਾ ਅਤੇ ਅਮ ਲੋਕਾਂ ਨੂੰ ਭਾਰੀ ਦਿੱਕਤਾਂ ਪੇਸ਼ ਆ ਰਹੀਆਂ ਸਨ। ਪੈਸੇ ਨਾ ਮਿਲਣ ਕਾਰਨ ਲੋਕਾਂ ਦਾ ਕਾਰੋਬਾਰ ਠੱਪ ਹੋ ਰਿਹਾ ਹੈ ਕਿਉਂਕਿ ਕਿਸਾਨ ਨੂੰ ਕਣਕ ਦੇ ਪੈਸੇ ਖਾਤਿਆਂ ਵਿੱਚ ਆੜ੍ਹਤੀਆਂ ਨੇ ਭੇਜ ਦਿੱਤੇ ਹਨ ਪਰ ਬੈਂਕ ਕਿਸਾਨਾ ਨੂੰ ਨਹੀਂ ਰਹੀ। ਇਸੇ ਤਰ੍ਹਾਂ ਜਿਨ੍ਹਾਂ ਕਿਸਾਨਾਂ ਨੇ ਇਸ ਬੈਂਕ ਵਿੱਚੋਂ ਲਿਮਟਾਂ ਬਣਾਇਆ ਹਨ। ਉਹ ਬੈਂਕ ਨੂੰ ਵਾਪਸ ਕਰ ਦਿੱਤੀਆਂ ਹਨ, ਪਰ ਉਸ ਦੇ ਪੈਸੇ ਕਿਸਾਨਾਂ ਵਾਪਸ ਨਹੀਂ ਦਿੱਤੇ ਜਾ ਰਹੇ ਕਾਫ਼ੀ ਦੇਰ ਤੱਕ ਚੱਲੇ ਘਿਰਾਓ ਦੌਰਾਨ ਬੈਂਕ ਦੇ ਉਚ ਅਧਿਕਾਰੀ ਆਏ ਅਤੇ ਨਾਲ 40 ਲੱਖ ਰੁਪਏ ਕੈਸ਼ ਵੀ ਲੈਕੇ ਆਏ ਜੋ ਮੌਕੇ ਤੇ ਬੈਂਕ ਮੈਨੇਜਰ ਨੇ ਲੋੜਵੰਦਾਂ ਪੈਸੇ ਦੇਣੇ ਸ਼ੁਰੂ ਕਰ ਦਿੱਤੇ। ਅਧਿਕਾਰੀਆਂ ਨੇ ਇਕੱਠ ਵਿੱਚ ਆਕੇ ਭਰੋਸਾ ਦਿੱਤਾ ਕਿ ਹਰ ਰੋਜ਼ ਭੈਣੀਬਾਘਾ ਬੈਂਕ ਵਿੱਚ ਲੋੜੀਂਦਾ ਪੈਸਾ ਆਵੇਗਾ। ਇਸ ਦੇ ਬਾਅਦ ਘਿਰਾਓ ਖ਼ਤਮ ਕੀਤਾ ਗਿਆ। ਇਸ ਮੌਕੇ ਅੰਤਰ ਸਿੰਘ ਭੈਣੀਬਾਘਾ, ਕੁਲਦੀਪ ਸਿੰਘ, ਰਾਮ ਸਿੰਘ ਸਾਹੋਪੰਤੀ, ਭਾਨ ਸਿੰਘ ਬਰਨਾਲਾ, ਲਾਭ ਸਿੰਘ ਖੋਖਰ, ਬਹਾਦਰ ਸਿੰਘ ਬੁਰਜ ਹਰੀ, ਮੇਲਾ ਸਿੰਘ ਹਾਜ਼ਰ ਸਨ।