ਡੀਜ਼ਲ, ਪੈਟਰੋਲ ਤੇ ਗੈਸ ’ਚ ਵਾਧੇ ਖ਼ਿਲਾਫ਼ ਫੂਕੀ ਕੇਂਦਰ ਦੀ ਅਰਥੀ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਡੀਜ਼ਲ
Publish Date: Tue, 19 May 2026 08:37 PM (IST)
Updated Date: Wed, 20 May 2026 04:11 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਡੀਜ਼ਲ ਪੈਟਰੋਲ ਤੇ ਗੈਸ ਸਿਲੰਡਰ ਵਿੱਚ ਲਗਾਤਾਰ ਹੋ ਰਹੇ ਵਾਧੇ ਦੇ ਵਿਰੋਧ ਵਿੱਚ ਮਾਨਸਾ ਵਿਖੇ ਮੋਦੀ ਦੀ ਅਰਥੀ ਫੂਕੀ ਗਈ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਮੋਦੀ ਵੱਲੋਂ ਜਨਤਾ ਦੇ ਟੀਕਾ ਲਗਾ ਕੇ ਵੇਖਿਆ ਜਾ ਰਿਹਾ,ਹੈ ਕਿਉਂਕਿ ਡੀਜ਼ਲ, ਪੈਟਰੋਲ ਅਤੇ ਗੈਸ ਸਿਲੰਡਰ ਦੇ ਰੇਟਾਂ ਵਿੱਚ ਤਿੰਨ ਵਾਰੀ ਵਾਧਾ ਕੀਤਾ ਗਿਆ।ਹੁਣ ਜਨਤਾ ਬਰਦਾਸ਼ਤ ਨਹੀਂ ਕਰੇਗੀ। ਇਸ ਕਰਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਅਰਥੀ ਸਾੜ ਕੇ ਵਿਰੋਧ ਕੀਤਾ ਗਿਆ ਹੈ, ਜਦੋਂਕਿ ਦੂਜੇ ਪਾਸੇ ਜ਼ਿਲ੍ਹਾ ਪ੍ਰੈੱਸ ਸਕੱਤਰ ਮਨਜੀਤ ਸਿੰਘ ਉੱਲਕ ਨੇ ਦੱਸਿਆ ਕਿ ਜੋ ਆਨਲਾਈਨ ਵਾਲੇ ਕੰਮ ਕਰਕੇ ਜਨਤਾ ਦੇ ਸਾਰੇ ਕੰਮ ਆਪਣੇ ਹੱਥਾਂ ਵਿਚ ਲੈ ਰਿਹਾ ਹੈ ਜਿਵੇਂਕਿ ਅੱਜ ਬੈਂਕਾਂ ਵਿੱਚ ਨਕਦ ਕੈਸ਼ ਦੇਣਾ ਬੰਦ ਕੀਤਾ ਹੋਇਆ ਹੈ। ਬਹਾਨਾ ਇਹ ਬਣਿਆ ਜਾ ਰਿਹਾ ਹੈ ਕਿ ਕੈਸ਼ ਆ ਨਹੀਂ ਰਿਹਾ। ਜੇਕਰ ਗੂਗਲ ਰਾਹੀਂ ਜਾਂ ਪੈ ਟੀ ਐਮ ਰਾਹੀਂ ਆਨਲਾਈਨ ਟਰਾਂਸਾਫਰ ਕਰ ਸਕਦੇ ਹੋ, ਪਹਿਲਾਂ ਸਾਡੀਆਂ ਲੋੜੀਂਦੀਆਂ ਆਪਣੇ ਹੱਥਾਂ ਵਿੱਚ ਕਰ ਲਿਆ, ਹੁਣ ਕਿਰਤ ਕਰਨ ਵਾਲਿਆਂ ਦੇ ਕੈਸ਼ ਨੂੰ ਆਪਣੇ ਹੱਥਾਂ ਵਿੱਚ ਲੈਣਾ ਚਾਹੁੰਦੀ ਹੈ। ਇਸ ਆਨਲਾਈਨ ਕੰਮਾਂ ਦੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਨਿਖੇਧੀ ਕੀਤੀ। ਇਸ ਮੌਕੇ ਹਰਪਾਲ ਸਿੰਘ ਮਾਨਸਾ, ਰਾਜਪਾਲ ਸਿੰਘ, ਬਿੰਦਰ ਸਿੰਘ, ਸੇਵਾ ਸਿੰਘ, ਗੁਰਬਖਸ਼ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂ ਵਰਕਰ ਮੌਜੂਦ ਸਨ।