ਸੀਐੱਮ ਦੇ ਮਾਨਸਾ ’ਚ ਪੁੱਜਣ ’ਤੇ ਮਾਸਟਰ ਥਾਣਿਆਂ ’ਚ ਡੱਕੇ
ਪੰਜਾਬ ਵਿਧਾਨ ਸਭਾ 2022 ਦੀਆਂ
Publish Date: Fri, 08 May 2026 08:04 PM (IST)
Updated Date: Sat, 09 May 2026 04:14 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਵਿਧਾਨ ਸਭਾ 2022 ਦੀਆ ਆਮ ਚੋਣਾਂ ਤੋਂ ਪਹਿਲਾਂ ਆਪ ਪਾਰਟੀ ਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਆਪ ਨੂੰ ਮਾਸਟਰ ਦਾ ਮੁੰਡਾ ਕਹਿ ਕੇ ਖੂਬ ਪ੍ਰਚਾਰ ਕੀਤਾ ਤੇ ਆਮ ਲੋਕਾ ਦੀਆ ਵੋਟਾਂ ਪ੍ਰਾਪਤ ਕਰਕੇ ਪੰਜਾਬ ਦੀ ਸੱਤਾ ਪ੍ਰਾਪਤ ਕੀਤੀ। ਹੁਣ ਮਾਨ ਪੰਜਾਬ ਦੇ ਮਾਸਟਰਾਂ ਤੋਂ ਥਰ ਥਰ ਕੰਬ ਰਿਹਾ ਹੈ। ਅਧਿਆਪਕ ਆਗੂਆ ਦੇ ਸਵਾਲਾ ਤੋਂ ਡਰ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਪੀਆਈ ਦੇ ਸੂਬਾਈ ਆਗੂ ਤੇ ਉੱਘੇ ਟਰੇਡ ਯੂਨੀਅਨ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਨਸਾ ਫ਼ੇਰੀ ਦੌਰਾਨ ਅਧਿਆਪਕ ਆਗੂਆਂ ਨੂੰ ਪੁਲਿਸ ਹਿਰਾਸਤ ਵਿੱਚ ਲੈਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਤੇ ਮੰਗ ਕੀਤੀ। ਹਿਰਾਸਤ ਵਿਚ ਲਏ ਅਧਿਆਪਕ ਆਗੂਆਂ ਨੂੰ ਫੌਰੀ ਤੌਰ ਤੇ ਰਿਹਾਅ ਕੀਤਾ ਜਾਵੇ ਤੇ ਮੁੱਖ ਮੰਤਰੀ ਪੰਜਾਬ ਦੇ ਅਧਿਆਪਕ ਆਗੂਆ ਨਾਲ ਮੀਟਿੰਗ ਕਰਕੇ ਉਨ੍ਹਾਂ ਦੀ ਸਮੱਸਿਆਵਾਂ ਦਾ ਹੱਲ ਕਰੇ ਤੇ ਵਿਧਾਨ ਸਭਾ ਚੋਣਾਂ ਆਪਣੇ ਬਾਪ ਦਾ ਨਾਮ ਦਾ ਪ੍ਰਚਾਰ ਕਰਨ ਦੀ ਮਾੜੀ ਮੋਟੀ ਲਾਜ ਰੱਖਣ ਦਾ ਦਾ ਯਤਨ ਕਰੇ, ਨਹੀਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਨਤੀਜੇ ਭੁਗਤਣ ਲਈ ਤਿਆਰ ਬਰ ਤਿਆਰ ਰਹੇ।