ਭਾਜਪਾ ਦੀ ਜਿੱਤ ’ਤੇ ਵਰਕਰਾਂ ਤੇ ਆਗੂਆਂ ਨੇ ਮਨਾਏ ਜਸ਼ਨ
ਭਾਜਪਾ ਦੀ ਹੋਰ ਵੱਖ ਵੱਖ
Publish Date: Mon, 04 May 2026 07:28 PM (IST)
Updated Date: Tue, 05 May 2026 04:14 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਭਾਜਪਾ ਦੀ ਹੋਰ ਵੱਖ ਵੱਖ ਸੂਬਿਆਂ ਪੱਛਮੀ ਬੰਗਾਲ, ਪਾਂਡੇਚਰੀ ਅਤੇ ਅਸਾਮ ’ਚ ਹੋਈ ਜਿੱਤ ਦੇ ਬਾਅਦ ਅੱਜ ਮਾਨਸਾ ਦੇ ਬਾਰਾ ਹੱਟਾ ਚੌਕ ’ਚ ਭਾਜਪਾ ਆਗੂਆਂ ਅਤੇ ਵਰਕਰਾਂ: ਵੱਲੋਂ ਜਸ਼ਨ ਮਨਾਏ ਗਏ। ਵਿਧਾਇਕ ਮੰਗਤ ਰਾਏ ਬਾਂਸਲ, ਜ਼ਿਲ੍ਹਾ ਜਨਰਲ ਸਕੱਤਰ ਮੁਨੀਸ਼ ਬੱਬੀ ਦਾਨੇਵਾਲੀਆ ਜ਼ਿਲ੍ਹਾ ਵਾਈਸ ਪ੍ਰਧਾਨ ਵਿਨੋਦ ਕਾਲੀ , ਸਟੇਟ ਮੈਂਬਰ ਸਤੀਸ਼ ਗੋਇਲ, ਸੂਰਜ ਛਾਬੜਾ, ਮੱਖਣ ਲਾਲ ਅਤੇ ਸਰਕਲ ਸਿਟੀ 1 ਦੇ ਪ੍ਰਧਾਨ ਅਸੀਸ਼ ਅਗਰਵਾਲ, ਸਰਕਲ 2 ਦੇ ਪ੍ਰਧਾਨ ਪ੍ਰੇਮ ਸਾਗਰ ਭੋਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ “ਬੰਗਾਲ ਤਾਂ ਇੱਕ ਝਾਕੀ ਹੈ, ਪੰਜਾਬ ਹਜੇ ਬਾਕੀ ਹੈ” ਦਾ ਨਾਅਰਾ ਲਾਇਆ। ਉਨ੍ਹਾਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਦੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਣਾਈਆਂ ਗਈਆਂ ਹਰ ਵਰਗ ਲਈ ਨੀਤੀਆਂ ਦੇ ਕਾਰਨ ਹੀ ਅਜਿਹਾ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲੋਕ ਭਲਾਈ ਦੀਆਂ ਸਕੀਮਾਂ ਵੱਡੀ ਗਿਣਤੀ ’ਚ ਚਲਾਈਆਂ ਗਈਆਂ ਜਿਸ ਦਾ ਫ਼ਾਇਦਾ ਹਰ ਵਰਗ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਸੂਬਿਆਂ ’ਚ ਭਾਜਪਾ ਦਾ ਕਮਲ ਫੁੱਲ ਖਿੜਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਵੀ ਭਾਜਪਾ ਦੀ ਜਿੱਤ ਹੋਵੇਗੀ। ਇੱਥੇ ਪੰਜਾਬ ਨੂੰ ਹੋਰ ਵੀ ਜ਼ਿਆਦਾ ਸਹੂਲਤਾਂ ਕੇਂਦਰ ਵੱਲੋਂ ਦਿੱਤੀਆਂ ਜਾਣਗੀਆਂ। ਇਸ ਮੌਕੇ ਬਲਵਿੰਦਰ ਸਿੰਘ, ਕੁਲਦੀਪ ਸਿੰਘ ਸਾਬਕਾ ਸਰਪੰਚ ਬੱਪੀਆਣਾ, ਭੂਸ਼ਣ ਝੁਨੀਰ, ਪ੍ਰਸ਼ੋਤਮ ਬਾਂਸਲ, ਤਰਸੇਮ ਚੰਦ, ਵਰਸ਼ਾ ਰਾਣੀ, ਪੂਨਮ ਸ਼ਰਮਾ, ਸੋਨੀਆ ਗਰਗ, ਯੁਵਾ ਮੋਰਚੇ ਦੇ ਭੀਮ ਸੈਣ, ਦੀਪਕ ਤੁਰਕੀਆ, ਜਸਵੰਤ ਟੈਣੀ, ਸੁਖਚੈਨ ਸਿੰਘ, ਮਾਧਵ ਸ਼ਰਮਾ, ਸੁੰਦਰ ਸਿੰਘ, ਅਸ਼ੋਕ ਰੱਤੀ, ਸਿਕੰਦਰ ਸਿੰਘ, ਗਮਦੂਰ ਸਿੰਘ ਅਤੇ ਪ੍ਰੇਮ ਜੋਗਾ ਮੌਜੂਦ ਸਨ।