ਬਿਆਨਾਂ ਮੁਤਾਬਿਕ ਨੌਜਵਾਨ ਚਰਨਪ੍ਰੀਤ ਸਿੰਘ ਨੇ ਬੀਤੇ ਸਮੇਂ ਚ ਜੋਤੀ ਬਾਂਸਲ ਦੀ ਲੜਕੀ ਨੂੰ ਵਿਦੇਸ਼ ਭੇਜਣ ਲਈ ਸਾਢੇ ਚਾਰ ਲੱਖ ਰੁਪਏ ਉਨਾਂ ਨੂੰ ਦਿੱਤੇ ਸਨ ਪਰ ਹੁਣ ਉਹ ਪੈਸੇ ਵਾਪਸ ਕਰਨ ਤੋਂ ਇਨਕਾਰੀ ਹੋ ਗਏ ਸਨ ਤੇ ਉਸ ਨੂੰ ਧਮਕੀਆਂ ਦਿੰਦਿਆਂ ਘਰੋਂ ਨਿਕਲ ਜਾਣ ਲਈ ਪਰੇਸ਼ਾਨ ਕਰਨ ਲੱਗ ਗਏ ਸਨ।
ਖੁਸ਼ਦੀਪ ਸਿੰਘ ਗਿੱਲ, ਤਲਵੰਡੀ ਸਾਬੋ : ਬਰਨਾਲਾ ਦੀ ਇੱਕ ਔਰਤ ਨਾਲ ਲਿਵ ਇਨ ਰਿਲੇਸ਼ਨ ਚ ਰਹਿ ਰਹੇ ਫੂੁਸ ਮੰਡੀ ਦੇ ਇੱਕ ਨੌਜਵਾਨ ਨੇ ਔਰਤ ਤੇ ਉਸਦੇ ਪੈਸੇ ਹੜੱਪਣ ਅਤੇ ਉਸਨੂੰ ਤੰਗ ਪਰੇਸ਼ਾਨ ਕਰਨ ਦੇ ਕਥਿਤ ਦੋਸ਼ ਲਾਉਦਿਆਂ ਆਪਣੇ ਨਾਨਕੇ ਪਿੰਡ ਜਗਾ ਰਾਮ ਤੀਰਥ ਦੇ ਇੱਕ ਖੇਤ 'ਚ ਪਹੁੰਚ ਕੇ ਆਪਣੀ ਕਾਰ ਨੂੰ ਅੱਗ ਲਗਾਉਣ ਤੋਂ ਬਾਅਦ ਖੁਦ ਸਲਫਾਸ ਨਿਗਲ ਕੇ ਖੁਦਕੁਸ਼ੀ ਕਰ ਲਈ।ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਚਾਰ ਲੋਕਾਂ ਖਿਲਾਫ ਮਾਮਲਾ ਦਰਜ਼ ਕਰਕੇ ਦੋ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਅਤੇ ਦਰਜ਼ ਮਾਮਲੇ ਅਨੁਸਾਰ ਚਰਨਜੀਤ ਸਿੰਘ ਵਾਸੀ ਫੁੂਸ ਮੰਡੀ ਨੇ ਦੱਸਿਆ ਕਿ ਉਹ ਦੋ ਭਰਾ (ਮ੍ਰਿਤਕ ਚਰਨਪ੍ਰੀਤ ਸਿੰਘ) ਸਨ ਤੇ ਉੇਨਾਂ ਦੇ ਮਾਤਾ ਪਿਤਾ ਦੀ ਉਨਾਂ ਦੇ ਛੋਟੇ ਹੁੰਦਿਆਂ ਹੀ ਮੌਤ ਹੋਣ ਕਰਕੇ ਉਨਾਂ ਦਾ ਪਾਲਣ ਪੋਸ਼ਣ ਉਨਾਂ ਦੇ ਨਾਨਕੇ ਪਿੰਡ ਜਗਾ ਰਾਮ ਤੀਰਥ ਵਿਖੇ ਹੋਇਆ ਸੀ।ਹੁਣ ਉਹ ਫੂਸ ਮੰਡੀ ਰਹਿਣ ਲੱਗ ਗਿਆ ਸੀ ਤੇ ਉਸ ਦਾ ਭਰਾ ਚਰਨਪ੍ਰੀਤ ਸਿੰਘ ਡਰਾਇਵਰੀ ਦਾ ਕੰਮ ਬਰਨਾਲਾ ਵਿਖੇ ਕਰਦਾ ਸੀ ਜਿੱਥੇ ਜੋਤੀ ਬਾਂਸਲ ਪਤਨੀ ਜੀਵਨ ਬਾਂਸਲ ਨਾਲ ਉਹ ਪਿਛਲੇ ਕਰੀਬ ਚਾਰ ਸਾਲ੍ਹ ਤੋਂ ਰਿਲੇਸ਼ਨਸਿਪ ਵਿੱਚ ਰਹਿ ਰਿਹਾ ਸੀ।
ਬਿਆਨਾਂ ਮੁਤਾਬਿਕ ਨੌਜਵਾਨ ਚਰਨਪ੍ਰੀਤ ਸਿੰਘ ਨੇ ਬੀਤੇ ਸਮੇਂ ਚ ਜੋਤੀ ਬਾਂਸਲ ਦੀ ਲੜਕੀ ਨੂੰ ਵਿਦੇਸ਼ ਭੇਜਣ ਲਈ ਸਾਢੇ ਚਾਰ ਲੱਖ ਰੁਪਏ ਉਨਾਂ ਨੂੰ ਦਿੱਤੇ ਸਨ ਪਰ ਹੁਣ ਉਹ ਪੈਸੇ ਵਾਪਸ ਕਰਨ ਤੋਂ ਇਨਕਾਰੀ ਹੋ ਗਏ ਸਨ ਤੇ ਉਸ ਨੂੰ ਧਮਕੀਆਂ ਦਿੰਦਿਆਂ ਘਰੋਂ ਨਿਕਲ ਜਾਣ ਲਈ ਪਰੇਸ਼ਾਨ ਕਰਨ ਲੱਗ ਗਏ ਸਨ।
ਮ੍ਰਿਤਕ ਦੇ ਭਰਾ ਮੁਤਾਬਿਕ ਬੀਤੇ ਦਿਨ ਉਹ ਕਾਰ ਤੇ ਉਸ ਕੋਲ ਵੀ ਆਇਆ ਤੇ ਉਸ ਨੇ ਸਾਰੀ ਕਹਾਣੀ ਮੈਨੂੰ ਦੱਸਦਿਆਂ ਚਾਰ ਲੋਕਾਂ ਤੋਂ ਪ੍ਰੇਸ਼ਾਨ ਰਹਿਣ ਦੀ ਗੱਲ ਕਹੀ।ਇਸਤੋਂ ਬਾਅਦ ਉਹ ਆਪਣੇ ਨਾਨਕੇ ਪਿੰਡ ਜਗਾ ਰਾਮ ਤੀਰਥ ਚਲਾ ਗਿਆ ਪ੍ਰੰਤੂ ਅਗਲੇ ਦਿਨ ਮੇਰੇ ਮੋਬਾਇਲ ਵਿੱਚ ਉਸ ਦੀ ਵੀਡੀੳ ਆਈ ਜਿਸ ਵਿੱਚ ਉਸ ਨੇ ਆਪਣੀ ਕਾਰ ਨੂੰ ਅੱਗ ਲਗਾਉਣ ਉਪਰੰਤ ਆਪਣੀ ਜੀਵਨ ਲੀਲ੍ਹਾ ਖਤਮ ਕਰ ਲਈ।ਵੀਡੀਓ 'ਚ ਆਪਣੀ ਮੌਤ ਦਾ ਜਿੰਮੇਵਾਰ ਉਸਨੇ ਜੋਤੀ ਬਾਂਸਲ ਅਤੇ ਉਸ ਦੇ ਪਰਿਵਾਰਿਕ ਮੈਬਰਾਂ ਨੂੰ ਦੱਸਿਆ।
ਪੁਲਿਸ ਨੇ ਮ੍ਰਿਤਕ ਚਰਨਪ੍ਰੀਤ ਸਿੰਘ ਦੇ ਭਰਾ ਦੇ ਬਿਆਨਾਂ ਤੇ ਜੋਤੀ ਬਾਂਸਲ ਉਸਦੇ ਪੁੱਤਰ ਨਿਖਲਾਜ ਬਾਂਸਲ ਵਾਸੀਆਨ ਬਰਨਾਲਾ,ਜੋਤੀ ਬਾਂਸਲ ਦੀ ਮਾਂ ਸਤਨਾਮ ਵਾਸੀ ਨਾਭਾ ਅਤੇ ਜੋਤੀ ਦੀ ਭੈਣ ਸ਼ੈਲੀ ਬਾਂਸਲ ਵਾਸੀ ਲੁਧਿਆਣਾ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ।ਅੱਜ ਥਾਣਾ ਮੁੱਖੀ ਅਮਰੀਕ ਸਿੰਘ ਗਰੇਵਾਲ ਨੇ ਦੱਸਿਆ ਕਿ ਜੋਤੀ ਬਾਂਸਲ ਅਤੇ ਨਿਖਲਾਜ ਬਾਂਸਲ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂਕਿ ਬਾਕੀਆਂ ਦੀ ਭਾਲ ਜਾਰੀ ਹੈ।