ਥਾਣਾ ਮੌੜ ਦੇ ਪੁਲਸ ਪ੍ਰਸ਼ਾਸ਼ਨ ਦੀ ਸੁਸਤੀ ਦੇ ਚੱਲਦੇ ਸ਼ਹਿਰ ਅੰਦਰ ਲੁੱਟਾਂ ਖੋਹਾਂ ਅਤੇ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ | ਅੱਜ ਦਿਨ ਦਿਹਾੜੇ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਪੂਰੀ ਆਵਾਜਾਈ ਵਾਲੇ ਇਲਾਕੇ ਅੰਦਰ ਇੱਕ ਦੁਕਾਨਦਾਰ ਦੀ ਭਾਰੀ ਕੁੱਟਮਾਰ ਕਰਕੇ ਉਸਤੋਂ ਨਕਦੀ ਲੁੱਟ ਲਈ ਗਈ | ਦਿਨ ਦਿਹਾੜੇ ਵਾਪਰੀ ਇਸ ਘਟਨਾ ਕਾਰਨ ਮੰਡੀ ਵਾਸੀਆਂ 'ਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ |
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਥਾਣਾ ਮੌੜ ਦੇ ਪੁਲਸ ਪ੍ਰਸ਼ਾਸ਼ਨ ਦੀ ਸੁਸਤੀ ਦੇ ਚੱਲਦੇ ਸ਼ਹਿਰ ਅੰਦਰ ਲੁੱਟਾਂ ਖੋਹਾਂ ਅਤੇ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ | ਅੱਜ ਦਿਨ ਦਿਹਾੜੇ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਪੂਰੀ ਆਵਾਜਾਈ ਵਾਲੇ ਇਲਾਕੇ ਅੰਦਰ ਇੱਕ ਦੁਕਾਨਦਾਰ ਦੀ ਭਾਰੀ ਕੁੱਟਮਾਰ ਕਰਕੇ ਉਸਤੋਂ ਨਕਦੀ ਲੁੱਟ ਲਈ ਗਈ | ਦਿਨ ਦਿਹਾੜੇ ਵਾਪਰੀ ਇਸ ਘਟਨਾ ਕਾਰਨ ਮੰਡੀ ਵਾਸੀਆਂ 'ਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ |
ਇਕੱਤਰ ਕੀਤੀ ਜਾਣਕਾਰੀ ਅਨੁਸਾਰ, ਅੱਜ ਸਥਾਨਕ ਸ਼ਹਿਰ ਦੀਆਂ ਘੁੰਮਣ ਕੈਂਚੀਆਂ ਤੇ ਇੱਕ ਦੁਕਾਨਦਾਰ ਛਿੰਦਰਪਾਲ ਸਿੰਘ ਛਿੰਦਾ ਸਵੇਰ ਸਮੇਂ ਆਪਣੀ ਦੁਕਾਨ ਦੀ ਸਾਫ਼ ਸਫਾਈ ਕਰ ਰਿਹਾ ਸੀ | ਇਸੇ ਸਮੇਂ ਤਿੰਨ ਵਿਅਕਤੀ ਰਾੜਾ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸਦੀ ਦੁਕਾਨ 'ਚ ਦਾਖਲ ਹੋਏ ਅਤੇ ਉਨ੍ਹਾਂ ਨੇ ਛਿੰਦਰਪਾਲ ਸਿੰਘ ਛਿੰਦਾ ਦੀ ਭਾਰੀ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ ਅਤੇ ਨਕਦੀ ਵਗੈਰਾ ਲੁੱਟ ਕੇ ਫਰਾਰ ਹੋ ਗਏ | ਘਟਨਾ ਉਪਰੰਤ ਤੁਰੰਤ ਹੀ ਛਿੰਦਾ ਨੂੰ ਜ਼ਖ਼ਮੀ ਹਾਲਤ 'ਚ ਕਿਰਨ ਹਸਪਤਾਲ ਮੌੜ ਮੰਡੀ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ |
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਛਿੰਦਰਪਾਲ ਸਿੰਘ ਛਿੰਦਾ ਘੁੰਮਣ ਕੈਂਚੀਆਂ ਤੇ ਦੁਕਾਨ ਕਰਦਾ ਹੈ | ਅੱਜ ਸਵੇਰ 9 ਵਜੇ ਦੇ ਕਰੀਬ ਤਿੰਨ ਅਣਪਛਾਤੇ ਵਿਅਕਤੀ ਰਾਡਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਦੁਕਾਨ ਅੰਦਰ ਵੜ ਗਏ | ਉਸਦੇ ਲੜਕੇ 'ਤੇ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ ਅਤੇ ਉਸ ਤੋਂ ਨਕਦੀ ਵਗੈਰਾ ਲੁੱਟ ਕੇ ਭੱਜ ਗਏ | ਉਨ੍ਹਾਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਅੰਦਰ ਗੁੰਡਾਗਰਦੀ ਅਤੇ ਲੁੱਟ ਖੋਹ ਨੂੰ ਨੱਥ ਪਾਈ ਜਾਵੇ ਤਾਂ ਜੋ ਲੋਕ ਆਪਣਾ ਕਾਰੋਬਾਰ ਬਿਨਾਂ ਕਿਸੇ ਡਰ ਭੈਅ ਤੋਂ ਕਰ ਸਕਣ | ਉਨ੍ਹਾਂ ਕਿਹਾ ਕਿ ਮੇਰੇ ਪੁੱਤਰ 'ਤੇ ਹਮਲਾ ਕਰਕੇ ਲੁੱਟ ਖੋਹ ਕਰਨ ਵਾਲੇ ਵਿਅਕਤੀਆਂ ਨੂੰ ਤੁਰੰਤ ਗਿ੍ਫਤਾਰ ਕਰਕੇ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਵੇ ਤਾਂ ਜੋ ਗੁੰਡਾ ਅਨਸਰ ਅੱਗੇ ਤੋਂ ਇਹੋ ਜਿਹੀ ਘਟਨਾ ਨੂੰ ਅੰਜ਼ਾਮ ਦੇਣ ਤੋਂ ਪਹਿਲਾ ਸੌ ਵਾਰ ਸੋਚਣ |
ਇਸ ਸਬੰਧੀ ਜਦ ਥਾਣਾ ਮੌੜ ਦੇ ਐੱਸਐੱਚਓ ਤਰੁਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕਿਰਨ ਹਸਪਤਾਲ ਤੋਂ ਐਕਸੀਡੈਂਟ ਦਾ ਰੁੱਕਾ ਆਇਆ ਹੈ |