Bathinda Nagar Nigam Elections : ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ 'ਤੇ ਹਮਲਾ, ਗੰਨਮੈਨ ਤੇ ਸਾਥੀਆਂ ਨੂੰ ਲੱਗੀਆਂ ਸੱਟਾਂ
ਪੁਲਿਸ ਉਸ ਖਿਲਾਫ ਕਾਰਵਾਈ ਕਰਨ ਦੀ ਬਜਾਏ ਭਾਜਪਾ ਵਰਕਰ ਨੂੰ ਹੀ ਗ੍ਰਿਫ਼ਤਾਰ ਕਰ ਕੇ ਲੈ ਗਈ ਸੀ। ਉਸਤੋਂ ਬਾਅਦ ਉਹਨਾਂ ਨੂੰ ਮਜਬੂਰਨ ਥਾਣੇ ਅੱਗੇ ਧਰਨਾ ਲਾਉਣਾ ਪਿਆ ਸੀ। ਉਹਨਾਂ ਦੱਸਿਆ ਕਿ ਵੋਟਿੰਗ ਖਤਮ ਹੋਣ ਤੋਂ ਬਾਅਦ ਉਹ ਵਾਰਡ ਨੰਬਰ ਦੋ ਵਿੱਚ ਆਪਣੇ ਸਮਰਥਕਾਂ ਦੇ ਘਰ ਜਾ ਰਹੇ ਸਨ ਕਿ ਇਸ ਦੌਰਾਨ ਵਾਰਡ ਨੰਬਰ ਦੋ ਦੇ ਆਪ ਉਮੀਦਵਾਰ ਅਤੇ ਉਸਦੇ ਸਾਥੀਆਂ ਨੇ ਉਹਨਾਂ ਉੱਪਰ ਹਮਲਾ ਕਰ ਦਿੱਤਾ।
Publish Date: Tue, 26 May 2026 06:48 PM (IST)
Updated Date: Tue, 26 May 2026 06:51 PM (IST)
ਗੁਰਤੇਜ ਸਿੱਧੂ, ਬਠਿੰਡਾ : ਬਠਿੰਡਾ ਨਗਰ ਨਿਗਮ ਦੀ ਵੋਟਿੰਗ ਖਤਮ ਹੋਣ ਤੋਂ ਬਾਅਦ ਕੁਝ ਵਿਅਕਤੀਆਂ ਨੇ ਸਾਬਕਾ ਵਿਧਾਇਕ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰrਲਾ 'ਤੇ ਹਮਲਾ ਕਰ ਦਿੱਤਾ। ਇਸ ਵਿੱਚ ਸਿੰਗਲਾ ਸਮੇਤ ਉਸਦੇ ਗੰਨਮੈਨ ਅਤੇ ਸਾਥੀਆਂ ਨੂੰ ਵੀ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਮੌਕੇ ਸਰੂਪ ਚੰਦ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਮਵਾਰ ਰਾਤ ਨੂੰ ਵੀ ਵਾਰਡ ਨੰਬਰ ਦੋ ਦੇ ਆਪ ਉਮੀਦਵਾਰ ਹਰਵੀਰ ਸਿੰਘ ਰਿਪੂ ਆਪਣੇ ਸਾਥੀਆਂ ਸਮੇਤ ਭਾਜਪਾ ਆਗੂ ਦੇ ਘਰ ਦਾਖਲ ਹੋ ਗਿਆ ਸੀ।
ਪੁਲਿਸ ਉਸ ਖਿਲਾਫ ਕਾਰਵਾਈ ਕਰਨ ਦੀ ਬਜਾਏ ਭਾਜਪਾ ਵਰਕਰ ਨੂੰ ਹੀ ਗ੍ਰਿਫ਼ਤਾਰ ਕਰ ਕੇ ਲੈ ਗਈ ਸੀ। ਉਸਤੋਂ ਬਾਅਦ ਉਹਨਾਂ ਨੂੰ ਮਜਬੂਰਨ ਥਾਣੇ ਅੱਗੇ ਧਰਨਾ ਲਾਉਣਾ ਪਿਆ ਸੀ। ਉਹਨਾਂ ਦੱਸਿਆ ਕਿ ਵੋਟਿੰਗ ਖਤਮ ਹੋਣ ਤੋਂ ਬਾਅਦ ਉਹ ਵਾਰਡ ਨੰਬਰ ਦੋ ਵਿੱਚ ਆਪਣੇ ਸਮਰਥਕਾਂ ਦੇ ਘਰ ਜਾ ਰਹੇ ਸਨ ਕਿ ਇਸ ਦੌਰਾਨ ਵਾਰਡ ਨੰਬਰ ਦੋ ਦੇ ਆਪ ਉਮੀਦਵਾਰ ਅਤੇ ਉਸਦੇ ਸਾਥੀਆਂ ਨੇ ਉਹਨਾਂ ਉੱਪਰ ਹਮਲਾ ਕਰ ਦਿੱਤਾ।
ਇਸ ਦੌਰਾਨ ਉਹਨਾਂ ਦੇ ਇੱਕ ਸਮਰਥਕ ਦਾ ਸਿਰ ਪਾਟ ਗਿਆ, ਜਦੋਂ ਕਿ ਸੁਰੱਖਿਆ ਕਰਮਚਾਰੀ ਵੀ ਜ਼ਖ਼ਮੀ ਹੋਇਆ ਹੈ। ਉਹਨਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ ਨਗਰ ਨਿਗਮ ਚੋਣਾਂ ਵਿੱਚ ਸ਼ਰੇਆਮ ਧੱਕੇਸ਼ਾਹੀ ਕੀਤੀ ਹੈ ਉੱਥੇ ਹੀ ਪੁਲਿਸ ਪ੍ਰਸ਼ਾਸਨ ਆਪ ਆਗੂਆਂ ਦੀ ਸਰਪ੍ਰਸਤੀ ਕਰਦਾ ਨਜ਼ਰ ਆਇਆ।