ਬਠਿੰਡਾ ਪ੍ਰਸ਼ਾਸਨ ਦਾ ਵੱਡਾ ਐਕਸ਼ਨ: ਨਸ਼ਾ ਤਸਕਰ ਦੀ ਗੈਰ-ਕਾਨੂੰਨੀ ਇਮਾਰਤ 'ਤੇ ਚੱਲਿਆ ਪੀਲਾ ਪੰਜਾ
ਸਿਵਲ ਪ੍ਰਸ਼ਾਸਨ ਅਤੇ ਪੁਲਿਸ ਦੀ ਸਾਂਝੀ ਕਾਰਵਾਈ ਨੇ ਵੀਰਵਾਰ ਨੂੰ ਧੋਬੀਆਣਾ ਬਸਤੀ ਵਿੱਚ ਕਮਲ ਗਰਗ ਨਾਮ ਦੇ ਵਿਅਕਤੀ ਦੀ ਗੈਰ-ਕਾਨੂੰਨੀ ਇਮਾਰਤ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਗਿਆ। ਪ੍ਰਸ਼ਾਸਨਿਕ ਰਿਕਾਰਡ ਮੁਤਾਬਕ ਇਹ ਕਾਰਵਾਈ ਲੰਬੇ ਸਮੇਂ ਤੋਂ ਚੱਲ ਰਹੀ ਕਾਨੂੰਨੀ ਪ੍ਰਕਿਰਿਆ ਅਤੇ ਕਈ ਨੋਟਿਸਾਂ ਦੇ ਜਵਾਬ ਨਾ ਮਿਲਣ ਦਾ ਨਤੀਜਾ ਹੈ।
Publish Date: Thu, 30 Apr 2026 03:25 PM (IST)
Updated Date: Thu, 30 Apr 2026 03:31 PM (IST)
ਬਠਿੰਡਾ, 30 ਅਪ੍ਰੈਲ (ਦੀਪਕ ਸ਼ਰਮਾ) : ਸਿਵਲ ਪ੍ਰਸ਼ਾਸਨ ਅਤੇ ਪੁਲਿਸ ਦੀ ਸਾਂਝੀ ਕਾਰਵਾਈ ਨੇ ਵੀਰਵਾਰ ਨੂੰ ਧੋਬੀਆਣਾ ਬਸਤੀ ਵਿੱਚ ਕਮਲ ਗਰਗ ਨਾਮ ਦੇ ਵਿਅਕਤੀ ਦੀ ਗੈਰ-ਕਾਨੂੰਨੀ ਇਮਾਰਤ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਗਿਆ। ਪ੍ਰਸ਼ਾਸਨਿਕ ਰਿਕਾਰਡ ਮੁਤਾਬਕ ਇਹ ਕਾਰਵਾਈ ਲੰਬੇ ਸਮੇਂ ਤੋਂ ਚੱਲ ਰਹੀ ਕਾਨੂੰਨੀ ਪ੍ਰਕਿਰਿਆ ਅਤੇ ਕਈ ਨੋਟਿਸਾਂ ਦੇ ਜਵਾਬ ਨਾ ਮਿਲਣ ਦਾ ਨਤੀਜਾ ਹੈ। ਮੁਲਜ਼ਮ ਵਿਰੁੱਧ ਨਸ਼ਾ ਤਸਕਰੀ ਦੇ ਚਾਰ ਗੰਭੀਰ ਮਾਮਲੇ ਦਰਜ ਹੋਣ ਕਾਰਨ ਉਸ ਦੀਆਂ ਗਤੀਵਿਧੀਆਂ ਲਗਾਤਾਰ ਨਿਗਰਾਨੀ ਹੇਠ ਸਨ।
ਜ਼ਿਲ੍ਹੇ ਵਿੱਚ ਨਸ਼ਿਆਂ ਵਿਰੁੱਧ ਜਾਰੀ ਇਸ ਮੁਹਿੰਮ ਦੇ ਅੰਕੜੇ ਦੱਸਦੇ ਹਨ ਕਿ ਸਾਲ 2023 ਤੋਂ ਹੁਣ ਤੱਕ 87 ਮੁਲਜ਼ਮਾਂ ਦੀ 14.21 ਕਰੋੜ ਰੁਪਏ ਦੀ ਜਾਇਦਾਦ ਕਾਨੂੰਨੀ ਤੌਰ 'ਤੇ ਜ਼ਬਤ (ਫ੍ਰੀਜ਼) ਕੀਤੀ ਜਾ ਚੁੱਕੀ ਹੈ। ਮਾਰਚ 2025 ਤੋਂ ਹੁਣ ਤੱਕ 3458 ਮੁਲਜ਼ਮ ਫੜੇ ਗਏ ਹਨ, ਜਿਨ੍ਹਾਂ ਵਿੱਚੋਂ 89 ਸ਼੍ਰੇਣੀਬੱਧ ਤਸਕਰ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ 16ਵੀਂ ਅਜਿਹੀ ਇਮਾਰਤ ਹੈ ਜਿਸ ਨੂੰ ਨਾਜਾਇਜ਼ ਕਬਜ਼ੇ ਹੇਠ ਹੋਣ ਕਾਰਨ ਢਾਹਿਆ ਗਿਆ ਹੈ। ਪੁਲਿਸ ਵੱਲੋਂ ਜਨਤਕ ਤੌਰ 'ਤੇ ਜਾਰੀ ਐਂਟੀ-ਡਰੱਗ ਹੈਲਪਲਾਈਨ ਨੰਬਰਾਂ (97791-00200, 91155-02252) ਰਾਹੀਂ ਲੋਕਾਂ ਨੂੰ ਅਜਿਹੇ ਅਨਸਰਾਂ ਬਾਰੇ ਗੁਪਤ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ ਤਾਂ ਜੋ ਸਮਾਜਿਕ ਬੁਰਾਈ ਵਿਰੁੱਧ ਸਖ਼ਤ ਕਦਮ ਚੁੱਕੇ ਜਾ ਸਕਣ।