ਵਪਾਰੀ ਕੋਲੋਂ ਨਕਦੀ ਤੇ ਸੋਨਾ ਲੈ ਕੇ ਮੁਲਜ਼ਮ ਫ਼ਰਾਰ, ਪੁਲਿਸ ਜਾਂਚ ’ਚ ਜੁਟੀ
ਬਰਨਾਲਾ ਸਿਰਸਾ ਨੈਸ਼ਨਲ ਹਾਈਵੇ
Publish Date: Sat, 18 Oct 2025 09:00 PM (IST)
Updated Date: Sat, 18 Oct 2025 09:02 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਬਰਨਾਲਾ ਸਿਰਸਾ ਨੈਸ਼ਨਲ ਹਾਈਵੇ ’ਤੇ ਇੱਕ ਸੀਮੈਂਟ ਸਟੋਰ ’ਤੇ ਬੈਠੇ ਟਰਾਂਸਪੋਰਟ ਦੇ ਇੱਕ ਵਪਾਰੀ ਕੋਲੋਂ ਗੱਲਾਂ ’ਚ ਲਾ ਕੇ ਨਕਦੀ ਤੇ ਸੋਨਾ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ-1 ਮਾਨਸਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਪਾਰੀ ਪ੍ਰਵੀਨ ਨੇ ਦੱਸਿਆ ਕਿ ਦੁਪਹਿਰ ਵੇਲੇ ਉਨ੍ਹਾਂ ਦੀ ਦੁਕਾਨ ’ਤੇ ਕੁੱਝ ਵਿਅਕਤੀ ਆਏ ਅਤੇ ਸਾਮਾਨ ਦਾ ਰੇਟ ਪੁੱਛਣ ਲੱਗੇ। ਜਦੋਂ ਉਹ ਸਟੋਰ ਮਾਲਕ ਤੋਂ ਰੇਟ ਪੁੱਛਣ ਲੱਗਿਆ ਤਾਂ ਉਨ੍ਹਾਂ ਵਿਅਕਤੀਆਂ ਨੇ ਹਿਪਨੋਟਾਈਜ਼ ਕਰ ਲਿਆ। ਇਸ ਦੌਰਾਨ ਉਹ 15 ਹਜ਼ਾਰ ਦੀ ਨਕਦੀ ਅਤੇ ਇੱਕ ਸੋਨੇ ਦੀ ਛਾਪ ਲੈ ਕੇ ਫਰ਼ਾਰ ਹੋ ਗਏ। ਕੁੱਝ ਸਮਾਂ ਹੋਸ਼ ਨਹੀਂ ਆਇਆ। ਉਧਰ ਇਸ ਮਾਮਲੇ ’ਚ ਥਾਣਾ ਸਿਟੀ-1 ਮਾਨਸਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।