ਬਾਰ ਐਸੋਸੀਏਸ਼ਨ ਨੇ ਮਨਾਇਆ 20ਵਾਂ ਸਥਾਪਨਾ ਦਿਵਸ
ਸਰਦੂਲਗੜ੍ਹ ਬਾਰ ਐਸੋਸੀਏਸ਼ਨ ਨੇ 20ਵਾਂ ਸਥਾਪਨਾ
Publish Date: Wed, 25 Feb 2026 09:20 PM (IST)
Updated Date: Thu, 26 Feb 2026 04:10 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਇੱਥੋਂ ਦੀ ਬਾਰ ਐਸੋਸੀਏਸ਼ਨ ਨੇ 20ਵਾਂ ਸਥਾਪਨਾ ਦਿਵਸ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾ ਕੇ ਮਨਾਇਆ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਰਾਮ ਸਿੰਘ ਧਾਲੀਵਾਲ ਨੇ ਦੱਸਿਆ ਕਿ ਅੱਜ ਤੋਂ 20 ਸਾਲ ਪਹਿਲਾਂ 25/2/ 2006 ਨੂੰ ਸਰਦੂਲਗੜ੍ਹ ਵਿੱਚ ਜੁਡੀਸ਼ੀਅਲ ਕੋਰਟ ਦੀ ਸਥਾਪਨਾ ਹੋਈ ਸੀ, ਜਿਸ ਕਾਰਨ ਅੱਜ ਦੇ ਦਿਹਾੜਾ ਪ੍ਰਮਾਤਮਾ ਦੇ ਚਰਨਾਂ ਵਿੱਚ ਨਗਰ ਅਤੇ ਸਮੂਹ ਵਕੀਲ ਭਾਈਚਾਰੇ ਵਿੱਚ ਆਪਸੀ ਪਿਆਰ ਅਤੇ ਤੰਦਰੁਸਤੀ ਦੇ ਲਈ ਅਰਦਾਸ ਬੇਨਤੀ ਕਰਕੇ ਮਨਾਇਆ ਗਿਆ। ਇਸ ਮੌਕੇ ਸੈਸ਼ਨ ਜੱਜ ਮਨਜਿੰਦਰ ਸਿੰਘ, ਮੈਡਮ ਲੀਗਲ ਸਰਵਿਸ ਅਥਾਰਟੀ ਰਾਜਵਿੰਦਰ ਕੌਰ, ਜੁਡੀਸ਼ੀਅਲ ਮੈਜਿਸਟਰੇਟ ਸਰਦੂਲਗੜ੍ਹ ਤਰੂਨ ਵਾਲੀਆ ਤੋਂ ਇਲਾਵਾ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਅੱਜ ਦੇ ਸਥਾਪਨਾ ਦਿਵਸ ਮੌਕੇ ਵਿਧਾਇਕ ਮਨਾਲੀ ਵੱਲੋਂ ਬਾਰ ਐਸੋਸੀਏਸ਼ਨ ਨੂੰ ਪਾਰਕਿੰਗ ਸੈਡਾਂ ਅਤੇ ਬਾਰ ਰੂਮ ਦੀ ਰਿਪੇਅਰ ਲਈ ਐਡਵਾਂਸ ਵਿੱਚ ਦਿੱਤੀ 5 ਲੱਖ ਰੁਪਏ ਦੀ ਰਾਸ਼ੀ ਨਾਲ ਤਿਆਰ ਹੋਣ ਵਾਲੇ ਇਹਨਾਂ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਸੈਕਟਰੀ ਕੇਵਲ ਸਿੰਘ, ਵਾਈਸ ਪ੍ਰਧਾਨ ਦਿਨੇਸ਼ ਗਰਗ, ਐਡਵੋਕੇਟ ਨਵਦੀਪ ਕੁਮਾਰ ਸ਼ਰਮਾ, ਐਡਵੋਕੇਟ ਗੁਰਵਿੰਦਰ ਸਿੰਘ ਝੰਡੂਕੇ, ਐਡਵੋਕੇਟ ਸੁੱਚਾ ਸਿੰਘ ਵਿਰਕ, ਐਡਵੋਕੇਟ ਭੁਪਿੰਦਰ ਸਿੰਘ ਸਰਾਂ, ਐਡਵੋਕੇਟ ਰਜੇਸ਼ ਕੁਮਾਰ, ਐਡਵੋਕੇਟ ਸੰਦੀਪ ਜਿਆਨੀ ਅਤੇ ਕੁਲਦੀਪ ਸਿੰਘ ਔਲਖ ਤੋਂ ਇਲਾਵਾ ਸਮੂਹ ਜੁਡੀਸ਼ੀਅਲ ਸਟਾਫ ਅਤੇ ਕਲਰਕ ਸਾਹਿਬਾਨ ਹਾਜ਼ਰ ਸਨ। ਇਸ ਮੌਕੇ ਬਾਰ ਐਸੋਸੀਏਸ਼ਨ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।