ਮਿਡਲ ਸਕੂਲ ’ਚ ਲਾਇਆ ਜਾਗਰੂਕਤਾ ਕੈਂਪ
ਹਰਜਿੰਦਰ ਕੌਰ ਬਾਲ ਸਰੁੱਖਿਆ ਅਫਸਰ ਦੇ ਹੁਕਮ
Publish Date: Tue, 28 Apr 2026 08:50 PM (IST)
Updated Date: Wed, 29 Apr 2026 04:19 AM (IST)

ਪੱਤਰ ਪ੍ਰਰਕ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਰਜਿੰਦਰ ਕੁਮਾਰ ਵਰਮਾ ਕਾਉਂਸਲਰ ਵੱਲੋਂ ਮਿਡਲ ਸਕੂਲ ਚੱਕ ਭਾਈ ਕੇ ਵਿਖੇ ਜਾਗਰੂਕਤਾ ਕੈਂਪ ਲਗਾਇਆ। ਕਾਊਂਸਲਰ ਰਾਜਿੰਦਰ ਵਰਮਾ ਨੇ ਬੱਚਿਆਂ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਕੋਲੋਂ ਬੱਚਿਆਂ ਨਾਲ ਸਬੰਧਿਤ ਮਿਲਣ ਵਾਲੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਾਲ ਸੁਰੱਖਿਆ ਵਿਭਾਗ ਵੱਲੋਂ ਮਿਲਣ ਵਾਲੀਆਂ ਸਕੀਮਾਂ ਸਪੌਂਸਰਸ਼ਿਪ ਤੇ ਫ਼ੋਸਟਰ ਕੇਅਰ ਬਾਰੇ ਦੱਸਿਆ ਅਤੇ ਹੋਰ ਵਿਭਾਗ ਤੋਂ ਬੱਚਿਆ ਨੂੰ ਮਿਲਣ ਵਾਲੀਆਂ ਸਹੂਲਤਾਂ ਤੋਂ ਜਾਣੂ ਕਰਵਾਇਆ ਤਾਂ ਜੋ ਕਿਸੇ ਲੋੜਵੰਦ ਬੱਚੇ ਦੀ ਮਦਦ ਕੀਤੀ ਜਾ ਸਕੇ। ਉਨ੍ਹਾਂ ਜਿਣਸੀ ਐਕਟ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਮੋਬਾਇਲ ’ਤੇ ਗਲਤ ਸੁਨੇਹੇ ਭੇਜਣ ਅਤੇ ਛੇੜਛਾੜ ਕਰਨ ’ਤੇ ਸਖ਼ਤ ਸਜ਼ਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਬਾਲ ਭੀਖਿਆ ਬਾਲ ਵਿਆਹ, ਬਾਲ ਮਜ਼ਦੂਰੀ ਅਤੇ ਕਿਸੇ ਮੁਸੀਬਤ ਵਿਚ ਮਿਲੇ ਬੱਚੇ ਦੀ ਮਦਦ ਲਈ ਚਾਈਲਡ ਹੈਲਪਲਾਈਨ ਨੰਬਰ. 1098 ’ਤੇ ਸੂਚਨਾ ਦਿੱਤੀ ਜਾ ਸਕਦੀ ਹੈ। ਉਨ੍ਹਾਂ ਅਧਿਆਪਕਾ ਨੂੰ ਕਿਹਾ ਕਿ ਬੱਚੇ ਨਾਲ ਕੁੱਟਮਾਰ ਨਹੀਂ ਕਰਨੀ ਤੇ ਨਾ ਹੀ ਗਲਤ ਸ਼ਬਦ ਤੇ ਸਰੀਰਕ ਸਜ਼ਾ ਦੇਣੀ ਹੈ। ਉਨ੍ਹਾਂ ਬੱਚਿਆਂ ਨੂੰ ਟਾਈਮ ਟੇਬਲ ਬਣਾ ਕੇ ਪੜ੍ਹਾਈ ਕਰਨ ਅਤੇ ਉਨ੍ਹਾਂ ਬੱਚਿਆਂ ਨੂੰ ਸਦਾ ਚੜ੍ਹਦੀਕਲਾਂ ਵਿੱਚ ਰਹਿਣ ਦੀ ਨਸੀਹਤ ਵੀ ਦਿੱਤੀ। ਇਸ ਤੋਂ ਇਲਾਵਾ ਬਾਲ ਭਲਾਈ ਕਮੇਟੀ, ਬੱਚਤ ਭਵਨ ਮਾਨਸਾ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ. 33 ਵਿਖੇ ਸਥਿੱਤ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਸਕੂਲ ਸਟਾਫ਼ ਮੈਡਮ ਰਾਣੀ ਸ਼ਰਮਾ, ਬਲਜਿੰਦਰ ਸਿੰਘ, ਬਲਦੀਪ ਕੁਮਾਰ, ਮੈਡਮ ਬਲਜਿੰਦਰ ਕੌਰ ਮੈਂਬਰ ਮੌਜੂਦ ਸਨ।