ਆਤਮਾ ਸਿੰਘ ਨੂੰ ਸਦਮਾ, ਵੱਡੀ ਭਰਜਾਈ ਦਾ ਦੇਹਾਂਤ
ਸੀਨੀਅਰ ਪੱਤਰਕਾਰ ਆਤਮਾ ਸਿੰਘ ਪਮਾਰ
Publish Date: Sun, 26 Apr 2026 06:16 PM (IST)
Updated Date: Mon, 27 Apr 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸੀਨੀਅਰ ਪੱਤਰਕਾਰ ਆਤਮਾ ਸਿੰਘ ਪਮਾਰ ਤੇ ਰਾਜੂ ਮਾਨਸਾ ਵਾਲਾ (ਜੱਗੀ ਸਰਪੰਚ) ਨੂੰ ਉਦੋਂ ਸਦਮਾ ਲੱਗਾ ਜਦੋਂ ਆਤਮਾ ਸਿੰਘ ਪਮਾਰ ਦੀ ਭਰਜਾਈ ਤੇ ਰਾਜੂ ਮਾਨਸਾ ਵਾਲੇ (ਜੱਗੀ ਸਰਪੰਚ) ਦੇ ਪੂਜਨੀਕ ਮਾਤਾ ਅਮਰਜੀਤ ਕੌਰ (68) ਪਤਨੀ ਜੱਗਾ ਸਿੰਘ ਵਾਸੀ ਠੂਠਿਆਂਵਾਲੀ ਰੋਡ ਮਾਨਸਾ ਦਾ ਸੰਖੇਪ ਬਿਮਾਰੀ ਉਪਰੰਤ ਦੇਹਾਂਤ ਹੋ ਗਿਆ। ਉਨ੍ਹਾਂ ਨਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ, ਸ੍ਰੀ ਸਹਿਜ ਪਾਠ ਦੇ ਭੋਗ ਤੇ ਅੰਤਿਮ ਅਰਦਾਸ 3 ਮਈ ਦਿਨ ਐਤਵਾਰ ਦੁਪਹਿਰੇ 12 ਤੋਂ 1 ਵਜੇ ਤੱਕ ਸ੍ਰੀ ਵਿਸ਼ਵਕਰਮਾ ਭਵਨ ਐੱਚਐੱਸ ਰੋਡ ਮਾਨਸਾ ਖੁਰਦ ਵਿਖੇ ਹੋਵੇਗੀ। ਇਸ ਦੁਖਦਾਈ ਮੌਤ 'ਤੇ ਡੂੰਘਾ ਦੁੱਖ ਪ੍ਰਗਟਾਉਂਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਰੁਲਦੂ ਸਿੰਘ ਮਾਨਸਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਪ੍ਰਧਾਨ ਧੰਨਾ ਮੱਲ ਗੋਇਲ, ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ, ਐਡਵੋਕੇਟ ਗੁਰਲਾਭ ਸਿੰਘ ਮਾਹਲ, ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਮਾਨਿਕ ਗੋਇਲ, ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਅੰਕੁਸ਼ ਜਿੰਦਲ, ਹਰਵਿੰਦਰ ਭਾਰਦਵਾਜ, ਚਮਕੌਰ ਸਿੰਘ ਸਿੱਧੂ ਮੂਸਾ, ਜਤਿੰਦਰ ਆਗਰਾ, ਹਰਿੰਦਰ ਮਾਨਸ਼ਾਹੀਆ, ਬਲਜੀਤ ਸ਼ਰਮਾ, ਸੁਮੀਰ ਛਾਬੜਾ, ਹਰਬੰਸ ਸਿੰਘ ਢਿੱਲੋਂ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਘਰਾਗਣਾਂ, ਅਜੈਬ ਸਿੰਘ ਅਲੀਸ਼ੇਰ, ਜੀਤ ਸਿੰਘ ਭੁੱਲਰ ਤੋਂ ਇਲਾਵਾ ਵੱਖ ਵੱਖ ਧਾਰਮਿਕ, ਰਾਜਨੀਤਕ ਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।