ਐੱਸਡੀਐੱਚ ਸਰਦੂਲਗੜ੍ਹ ਵਿਖੇ ਮਨਾਇਆ ਆਸ਼ਾ ਦਿਵਸ
ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ
Publish Date: Mon, 27 Apr 2026 05:54 PM (IST)
Updated Date: Tue, 28 Apr 2026 04:08 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਐੱਸਡੀਐਚ ਸਰਦੂਲਗੜ੍ਹ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਵੇਦ ਪ੍ਰਕਾਸ਼ ਸੰਧੂ ਦੀ ਅਗੁਵਾਈ ਵਿੱਚ ਜ਼ਿਲ੍ਹਾ ਪੱਧਰੀ ਆਸ਼ਾ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਉਚੇਚੇ ਤੌਰ ‘ਤੇ ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਡਾ.ਰਾਏ ਨੇ ਸਮੂਹ ਆਸ਼ਾ ਨੂੰ ਆਸ਼ਾ ਦਿਵਸ ‘ਤੇ ਵਧਾਈ ਦਿੰਦਿਆਂ ਕਿਹਾ ਕਿ ਆਸ਼ਾ ਦਾ ਸਮਾਜ ਨੂੰ ਸਿਹਤਮੰਦ ਅਤੇ ਸੁਰੱਖਿਅਤ ਰੱਖਣ ਵਿੱਚ ਮੁੱਖ ਯੋਗਦਾਨ ਹੈ। ਆਸ਼ਾ ਸਿਹਤ ਵਿਭਾਗ ਅਤੇ ਲੋਕਾਂ ਵਿੱਚ ਕੜੀ ਦਾ ਕੰਮ ਕਰਦੀਆਂ ਹਨ। ਆਸ਼ਾ ਜੱਚਾ-ਬੱਚਾ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਖ਼ਾਸ ਡਿਊਟੀ ਨਿਭਾਉਂਦੀਆਂ ਹਨ। ਸਿਹਤ ਵਿਭਾਗ ਨੇ ਆਸ਼ਾ ਦੇ ਸਹਿਯੋਗ ਨਾਲ ਤਕਰੀਬਨ 100 ਫ਼ੀਸਦੀ ਸੰਸਥਾਗਤ ਡਲਿਵਰੀਆਂ ਕਰਵਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਆਸ਼ਾ ਵਰਕਰਾਂ ਦੇ ਕੀਤੇ ਨਾਲ ਜਿੱਥੇ ਜੱਚਾ ਬੱਚਾ ਮੌਤ ਦਰ ਵਿੱਚ ਬਹੁਤ ਸੁਧਾਰ ਹੋਇਆ ਹੈ, ਉੱਥੇ ਬੱਚਿਆਂ ਦਾ ਟੀਕਾਕਰਨ ਕਰਕੇ 11 ਮਾਰੂ ਬਿਮਾਰੀਆਂ ਤੋਂ ਸੁਰੱਖਿਅਤ ਕੀਤਾ ਜਾ ਰਿਹਾ ਹੈ, ਉੱਥੇ ਹੀ ਆਸ਼ਾ ਵੱਲੋਂ ਲੋਕਾਂ ਨੂੰ ਡੋਰ ਸਟੈਪ ਤੇ ਸਿਹਤ ਸੇਵਾਵਾਂ ਨਿਭਾਉਣ ਵਿੱਚ ਮਹਤਵਪੂਰਨ ਰੋਲ ਅਦਾ ਕੀਤਾ ਜਾ ਰਿਹਾ ਹੈ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਵੇਦ ਪ੍ਰਕਾਸ਼ ਸੰਧੂ ਵੱਲੋਂ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ ਗਿਆ। ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਬਣਾਉਣ ਵਿੱਚ ਆਸ਼ਾ ਵੱਲੋਂ ਲੋਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਬਾਰੇ ਜਾਗਰੂਕ ਕਰਕੇ ਵਧੀਆ ਰੋਲ ਅਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਸ਼ਾ ਨੂੰ ਬਲਾਕ ਪੱਧਰ ’ਤੇ ਸਾਰੇ ਹੀ ਸਟਾਫ਼ ਵੱਲੋਂ ਮੁੱਢਲੇ ਆਧਾਰ ’ਤੇ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਆਸ਼ਾ ਰਾਜਪ੍ਰੀਤ ਕੌਰ ਸਬ ਸੈਂਟਰ ਝੁਨੀਰ, ਆਸ਼ਾ ਗੁਰਵਿੰਦਰ ਕੌਰ ਸਬ ਸੈਂਟਰ ਦੂਲੋਵਾਲ, ਅਤੇ ਆਸ਼ਾ ਜਸਵਿੰਦਰ ਕੌਰ ਸਬ ਸੈਂਟਰ ਸਰਦੂਲਗੜ੍ਹ ਨੂੰ ਸਿਹਤ ਵਿਭਾਗ ਦੇ ਕੀਤੇ ਗਏ ਕੰਮਾਂ ਕਰਕੇ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਤੇ ਸਿਵਲ ਸਰਜਨ ਮਾਨਸਾ ਡਾ.ਰਾਏ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਡੀਕਲ ਅਫਸਰ ਡਾ. ਹਰਮੀਤ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫਸਰ ਤਿਰਲੋਕ ਸਿੰਘ, ਜਿਲ੍ਹਾ ਕਮਿਊਨਿਟੀ ਮੋਬਿਲਾਈਜਰ ਜਗਦੇਵ ਸਿੰਘ ਮਾਨ, ਨਰਸਿੰਗ ਸਿਸਟਰ ਸਰਬਜੀਤ ਕੌਰ, ਬਲਾਕ ਐਜੂਕੇਟਰ ਕਮ ਸਿਹਤ ਸੁਪਰਵਾਈਜ਼ਰ ਨਿਰਮਲ ਸਿੰਘ ਕਣਕ ਵਾਲੀਆ ਤੇ ਸਮੂਹ ਆਸ਼ਾ ਵਰਕਰਜ਼ ਹਾਜ਼ਰ ਸਨ।