ਛੇ ਮੈਂਬਰੀ ਇਲੈਕਸ਼ਨ ਟੀਮ ਨੇ ਸੌਂਪੇ ਨਿਯੁਕਤੀ ਪੱਤਰ
ਸ੍ਰੀ ਸਨਾਤਨ ਧਰਮ ਸਭਾ ਦੇ ਸਾਰੇ
Publish Date: Mon, 27 Apr 2026 05:03 PM (IST)
Updated Date: Tue, 28 Apr 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਸਨਾਤਨ ਧਰਮ ਸਭਾ ਦੇ ਸਾਰੇ ਅਹੁਦੇਦਾਰ ਸਰਬਸੰਮਤੀ ਨਾਲ ਚੁਣੇ ਗਏ ਸਨ। ਇਸ ਸੰਬੰਧੀ ਮੰਦਰ ਵਿਚ ਸਾਦਾ ਸਮਾਗਮ ਕਰਕੇ ਜੋ ਛੇ ਮੈਂਬਰੀ ਇਲੈਕਸ਼ਨ ਟੀਮ ਬਣਾਈ ਗਈ ਸੀ। ਉਨ੍ਹਾਂ ਨੇ ਇਨ੍ਹਾਂ ਸਾਰੇ ਅਹੁਦੇਦਾਰ ਪ੍ਰਧਾਨ ਵਿਨੋਦ ਭੰਮਾਂ, ਵਾਈਸ ਪ੍ਰਧਾਨ ਹਰੀ ਰਾਮ ਡਿੰਪਾ, ਜਨਰਲ ਸਕੱਤਰ ਰਾਜੇਸ਼ ਪੰਧੇਰ, ਜੁਆਇੰਟ ਸਕੱਤਰ ਬਿੰਦਰਪਾਲ ਗਰਗ ਤੇ ਖ਼ਜ਼ਾਨਚੀ ਅੰਮ੍ਰਿਤਪਾਲ ਨੂੰ ਨਿਯੁਕਤੀ ਪੱਤਰ ਸੌਂਪੇ। ਨਿਯੁਕਤੀ ਪੱਤਰ ਦੇਣ ਤੋਂ ਪਹਿਲਾਂ ਟੀਮ ਨੇ ਆਪਣਾ ਅਸਤੀਫ਼ਾ ਪੇਸ਼ ਕੀਤਾ ਤੇ ਹਿਸਾਬ ਕਿਤਾਬ ਪੇਸ਼ ਕੀਤਾ, ਜੋ ਸਰਬਸੰਮਤੀ ਨਾਲ ਪਾਸ ਕੀਤਾ। ਨਿਯੁਕਤੀ ਪੱਤਰ ਲੈਣ ਉਪਰੰਤ ਇਨ੍ਹਾਂ ਨੇ ਆਪਣੇ-ਆਪਣੇ ਅਹੁਦੇ ਦੀ ਸਹੁੰ ਚੁੱਕੀ। ਸਹੁੰ ਚੁੱਕਣ ਦੀ ਰਸਮ ਮੰਦਰ ਦੇ ਮੁੱਖ ਪੁਜਾਰੀ ਸ਼ੰਭੂ ਪ੍ਰਸ਼ਾਦ ਨੇ ਨਿਭਾਈ। ਨਵੀਂ ਚੁਣੀ ਗਈ ਕਮੇਟੀ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਮੰਦਰ ਦੇ ਅਧੂਰੇ ਕੰਮਾਂ ਨੂੰ ਜਲਦੀ ਪੂਰ੍ਹੇ ਕਰਨਗੇ ਤੇ ਸ਼ਹਿਰ ਵਾਸੀਆਂ ਤੇ ਸਭਾ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਵੱਧ ਤੋਂ ਵੱਧ ਧਾਰਮਿਕ ਸਮਾਗਮ ਕਰਵਾਏ ਜਾਣਗੇ। ਪ੍ਰਧਾਨ ਵਿਨੋਦ ਭੰਮਾਂ ਨੇ ਦੱਸਿਆ ਕਿ ਇਸ ਵਾਰ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਹੀ ਧੂਮ ਧਾਮ ਨਾਲ ਕਰਵਾਇਆ ਜਾਵੇਗਾ। ਇਸ ਸੰਬੰਧੀ ਤਿਆਰੀਆਂ ਜਲਦੀ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਪ੍ਰੇਮ ਅਗਰਵਾਲ, ਪ੍ਰਸ਼ੋਤਮ ਬਾਂਸਲ, ਇੰਦਰਸੇਨ ਅਕਲੀਆ, ਅਭਿਸ਼ੇਕ, ਰਾਕੇਸ਼ ਕਾਕੂ, ਰਮੇਸ਼ ਜ਼ਿੰਦਲ, ਮਨੀਸ਼, ਸਤੀਸ਼, ਕੂਕਾ ਤੇਲ ਵਾਲਾ, ਵਿਨੋਦ ਕਾਲੀ, ਪ੍ਰੇਮ ਜੋਗਾ, ਤਰਸੇਮ ਜੋਗਾ, ਰੁਲਦੂ ਰਾਮ ਰੋੜੀ, ਪ੍ਰੇਮ ਨੰਦਗੜ੍ਹ, ਜੱਸਲ, ਅੰਕੁਸ਼ ਜ਼ਿੰਦਲ, ਅਭੀ ਜ਼ਿੰਦਲ, ਸ਼ਿਵਜੀ ਰਾਮ, ਬੋਬੀ, ਪਵਨ ਧੀਰ, ਸੋਨੂੰ, ਮਨੀਸ਼, ਨਰਿੰਦਰ ਕੁਮਾਰ ਤੇ ਸਮੂਹ ਅਹੁਦੇਦਾਰ ਹਾਜ਼ਰ ਸਨ।