ਆਂਗਨਵਾੜੀ ਕੇਂਦਰ 'ਚ ਅਨੀਮੀਆ ਮੁਕਤ ਦਿਵਸ ਮਨਾਇਆ
ਬਲਾਕ ਬੁਢਲਾਡਾ ਦੇ ਪਿੰਡ ਆਂਡਿਆਂਵਾਲੀ
Publish Date: Wed, 25 Feb 2026 06:55 PM (IST)
Updated Date: Thu, 26 Feb 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਬਲਾਕ ਬੁਢਲਾਡਾ ਦੇ ਪਿੰਡ ਆਂਡਿਆਂਵਾਲੀ ਦੇ ਆਂਗਣਵਾੜੀ ਕੇਂਦਰ ਵਿਖੇ ਅਨੀਮੀਆ ਮੁਕਤ ਦਿਵਸ ਮਨਾਇਆ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਖੁਸ਼ਵੀਰ ਕੌਰ ਨੇ ਦੱਸਿਆ ਕਿ ਇਸ ਦੌਰਾਨ ਗਰਭਵਤੀ ਮਹਿਲਾਵਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ ਤੇ ਕਿਸ਼ੋਰੀਆਂ ਨੂੰ ਅਨੀਮੀਆ ਬਾਰੇ ਜਾਗਰੂਕ ਕੀਤਾ ਗਿਆ। ਕੈਂਪ ਦੌਰਾਨ ਵਰਕਰਾਂ ਵੱਲੋਂ ਖੂਨ ਦੀ ਜਾਂਚ ਕੀਤੀ ਗਈ ਤੇ ਆਇਰਨ ਦੀ ਕਮੀ ਨਾਲ ਸਬੰਧਤ ਲੱਛਣਾਂ ਬਾਰੇ ਜਾਣਕਾਰੀ ਦਿੱਤੀ ਗਈ। ਹਾਜ਼ਰ ਮਹਿਲਾਵਾਂ ਨੂੰ ਆਇਰਨ ਅਤੇ ਫ਼ੋਲਿਕ ਐਸਿਡ ਗੋਲੀਆਂ ਵੰਡੀਆਂ ਗਈਆਂ। ਸੰਤੁਲਿਤ ਖੁਰਾਕ, ਹਰੀਆਂ ਸਬਜ਼ੀਆਂ, ਦਾਲਾਂ ਤੇ ਫਲਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ। ਗਰਭਵਤੀ ਔਰਤਾਂ ਅਤੇ ਨਰਸਿੰਗ ਮਾਵਾਂ ਨੂੰ ਆਇਰਨ ਅਤੇ ਫੋਲਿਕ ਐਸਿਡ ਦੀਆਂ ਗੋਲੀਆਂ ਦੀ ਵਰਤੋਂ ਕਰਨ ਅਤੇ ਪੋਸ਼ਟਿਕ ਆਹਾਰ ਲੈਣ ਸਬੰਧੀ ਜਾਗਰੂਕ ਕੀਤਾ ਗਿਆ।