ਵਾਤਾਵਰਨ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ
ਵਰਲਡ ਹਿਊਮਨ ਰਾਈਟਸ ਫਾਊਂਡੇਸ਼ਨ
Publish Date: Wed, 29 Apr 2026 05:47 PM (IST)
Updated Date: Thu, 30 Apr 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ ਵਰਲਡ ਹਿਊਮਨ ਰਾਈਟਸ ਫ਼ਾਉਂਡੇਸ਼ਨ ਮਾਨਸਾ ਵੱਲੋਂ ਵਾਤਾਵਰਨ ਸਬੰਧੀ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ। ਸੈਮੀਨਾਰ ਵਿੱਚ ਬਰਨਾਲਾ ਜ਼ਿਲ੍ਹੇ ਤੋਂ ਪ੍ਰਸਿੱਧ ਵਾਤਾਵਰਨ ਪ੍ਰੇਮੀ ਸੰਗੀਤ ਸ਼ਰਮਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਉਨ੍ਹਾਂ ਵੱਲੋਂ ਵਾਤਾਵਰਨ ਸੁਰੱਖਿਅਣ ਤੇ ਪਲਾਸਟਿਕ ਦੇ ਨੁਕਸਾਨਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਸੰਗੀਤ ਸ਼ਰਮਾ ਵੱਲੋਂ ਜਮੈਣ, ਐਲੋਵੀਰਾ ਤੇ ਹੋਰ ਪੌਦੇ ਮੌਕੇ 'ਤੇ ਵੰਡੇ ਗਏ। ਇਸ ਮੌਕੇ ਸੰਸਥਾ ਦੇ ਚੇਅਰਮੈਨ ਸੂਰਜ ਕੁਮਾਰ ਛਾਬੜਾ ਨੇ ਵਰਲਡ ਹਿਊਮਨ ਰਾਈਟਸ ਫਾਊਂਡੇਸ਼ਨ ਦੇ ਉਦੇਸ਼ਾਂ ਅਤੇ ਗਤੀਵਿਧੀਆਂ ਬਾਰੇ ਵਿਸਤਾਰ ਵਿੱਚ ਜਾਣਕਾਰੀ ਸਾਂਝੀ ਕੀਤੀ। ਰੋਹਿਤ ਭੰਮਾ ਐਡਵੋਕੇਟ, ਪ੍ਰਧਾਨ ਵਾਰਡ ਹਿਊਮਨ ਰਾਈਟਸ ਫ਼ਾਉਂਡੇਸ਼ਨ ਵੱਲੋਂ ਆਉਣ ਵਾਲੇ ਸਮੇਂ ’ਚ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸਕੱਤਰ ਅੰਮ੍ਰਿਤ ਗੋਇਲ ਤੇ ਗੁਰਤੇਜ ਸਿੰਘ ਜਗਰੀ ਵੱਲੋਂ ਪੰਜਾਬ ਦੇ ਅਲੋਪ ਹੋ ਰਹੇ ਸ਼ਬਦਾਂ ਸਬੰਧੀ ਇਕ ਦਿਲਚਸਪ ਕੁਇਜ਼ ਮੁਕਾਬਲਾ ਵੀ ਕਰਵਾਇਆ। ਇਸ ਵਿਚ ਹਾਜ਼ਰ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਅੰਤ ਵਿਚ ਰਜਿੰਦਰ ਕੁਮਾਰ ਗਰਗ ਨੇ ਸਾਰੇ ਆਏ ਹੋਏ ਮਹਿਮਾਨਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਪੁਨੀਤ ਕੁਮਾਰ ਗੋਇਲ ਵੱਲੋਂ ਸਟੇਜ ਸਪੀਕਰ ਦੀ ਭੂਮਿਕਾ ਬਖੂਬੀ ਨਿਭਾਈ ਗਈ। ਸੈਮੀਨਾਰ ’ਚ ਸੰਸਥਾ ਦੇ ਸਾਰੇ ਮੈਂਬਰ ਹਾਜ਼ਰ ਰਹੇ ਤੇ ਪ੍ਰੋਗਰਾਮ ਨੂੰ ਸਫ਼ਲ ਬਣਾਇਆ। ਇਸ ਮੌਕੇ ਕਲੱਬ ਦੇ ਹਾਜ਼ਰ ਮੈਂਬਰਾਂ ਵਿਚ ਨੀਰਜ ਬਾਂਸਲ (ਕੈਸ਼ੀਅਰ), ਡਾ. ਜਨਕ ਰਾਜ, ਡਾ. ਮਾਨਵ ਜਿੰਦਲ, ਗੁਰਮੰਤਰ ਸਿੰਘ, ਮੈਡਮ ਰੀਆ ਅਰੋੜਾ, ਰੋਮੀ ਬਾਂਸਲ, ਰੋਹਤਾਸ਼ ਸਿੰਗਲਾ, ਗੌਰਵ ਬਜਾਜ, ਸਤਪਾਲ ਅਰੋੜਾ, ਚਮਨ ਲਾਲ ਐਡਵੋਕੇਟ, ਡਾ. ਕੰਚਨ ਸੇਠੀ, ਘਣਸ਼ਾਮ ਦਾਸ ਅਤੇ ਕ੍ਰਿਸ਼ਨ ਕੁਮਾਰ (ਰਿਟਾਇਰਡ ਐਸ.ਡੀ.ਓ.), ਜਗਜੀਵਨ ਨਾਮ, ਪਵਨ ਗਰਗ, ਮੁਨੀਸ਼ ਸ਼ਰਮਾ, ਮੱਖਣ ਲਾਲ, ਮੈਡਮ ਅੰਜਨਾ, ਆਕਾਸ਼ ਗਰਗ, ਡਾ. ਦੀਪਕਾ ਤੇ ਵਿੱਕੀ ਗਰੋਵਰ ਤੇ ਹੋਰ ਮੈਂਬਰਜ਼ ਵੀ ਸ਼ਾਮਲ ਸਨ।