ਪਰਲ ਕੰਪਨੀ ਵੱਲੋਂ ਖ਼ਰੀਦੀ ਥਾਂ ਬਣੀ ਨਸ਼ੇ ਦਾ ਅੱਡਾ
ਮਾਨਸਾ ਜ਼ਿਲ੍ਹੇ ਪਿੰਡ ਝੇਰਿਆਂ ਵਾਲੀ ਵਿੱਚ
Publish Date: Sat, 21 Mar 2026 07:26 PM (IST)
Updated Date: Sun, 22 Mar 2026 04:14 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਜ਼ਿਲ੍ਹੇ ਪਿੰਡ ਝੇਰਿਆਂ ਵਾਲੀ ਵਿੱਚ ਪਰਲ ਕੰਪਨੀ ਵੱਲੋਂ ਖਰੀਦੀ ਹੋਈ ਜ਼ਮੀਨ ‘ਤੇ ਬਣਿਆ ਇੱਕ ਸੁੰਨਾ ਮਕਾਨ ਹੁਣ ਨਸ਼ੇੜੀਆਂ ਦਾ ਮੁੱਖ ਅੱਡਾ ਬਣ ਗਿਆ ਹੈ। ਇਲਾਕੇ ਦੇ ਵਸਨੀਕਾਂ ਦੇ ਅਨੁਸਾਰ ਇਸ ਮਕਾਨ ਵਿੱਚ ਹਰ ਸਮੇਂ ਨਸ਼ੇ ਨਾਲ ਜੁੜੇ ਲੋਕਾਂ ਦੀ ਆਵਾਜਾਈ ਰਹਿੰਦੀ ਹੈ, ਜਿਸ ਨਾਲ ਇਲਾਕੇ ਦੀ ਸ਼ਾਂਤੀ ਤੇ ਸੁਰੱਖਿਆ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਪੁਲਿਸ ਨੂੰ ਸੂਚਿਤ ਕਰਨ ਦੇ ਬਾਵਜੂਦ ਇਸ ਮਾਮਲੇ ‘ਚ ਕੋਈ ਢੰਗ ਦੀ ਕਾਰਵਾਈ ਨਹੀਂ ਹੋਈ। ਨੌਜਵਾਨਾਂ ‘ਤੇ ਇਸ ਦਾ ਮਾੜਾ ਅਸਰ ਪੈ ਰਿਹਾ ਹੈ ਅਤੇ ਮਾਪਿਆਂ ’ਚ ਵੀ ਚਿੰਤਾ ਵਧ ਰਹੀ ਹੈ। ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਮਕਾਨ ਦੀ ਤੁਰੰਤ ਜਾਂਚ ਕਰਕੇ ਇਸ ਨੂੰ ਨਸ਼ੇ ਦੇ ਅੱਡੇ ਵਜੋਂ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਨਾਲ ਹੀ ਇਸ ਮਕਾਨ ਨੂੰ ਸੀਲ ਕਰਕੇ ਇਲਾਕੇ ਵਿੱਚ ਕਾਨੂੰਨ-ਵਿਵਸਥਾ ਬਹਾਲ ਕੀਤੀ ਜਾਵੇ।