ਅਲਪਾਈਨ ਪਬਲਿਕ ਸਕੂਲ ਦਾ ਬਾਰ੍ਹਵੀਂ ਦਾ ਨਤੀਜਾ ਰਿਹਾ ਸ਼ਾਨਦਾਰ
ਅਲਪਾਇਨ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ
Publish Date: Sat, 16 May 2026 06:44 PM (IST)
Updated Date: Sun, 17 May 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਅਲਪਾਇਨ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ, ਬੱਚਿਆਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਬਹੁਤ ਵਧੀਆ ਨਤੀਜੇ ਪ੍ਰਾਪਤ ਕੀਤੇ। ਬਾਰ੍ਹਵੀਂ ਦੇ ਵਿਦਿਆਰਥੀ ਭਾਵਿਕਾ ਗੁਪਤਾ 95.2 ਫ਼ੀਸਦੀ, ਚਿਰਾਯੂ ਗਰਗ 92.8 ਫ਼ੀਸਦੀ, ਅਦਿਤ ਜਿੰਦਲ 92.2 ਫ਼ੀਸਦੀ, ਸ਼ਿਵ ਜਿੰਦਲ 90.4 ਫ਼ੀਸਦੀ, ਰਿਗਿਆ 90.2 ਫ਼ੀਸਦੀ, ਕੋਮਲ 90 ਫ਼ੀਸਦੀ ਦਾ ਨਤੀਜਾ ਸ਼ਾਨਦਾਰ ਰਿਹਾ। ਉਨ੍ਹਾਂ ਦਾ ਨਤੀਜਾ ਦੇਖ ਸਕੂਲ ਦੇ ਚੇਅਰਮੈਨ, ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਬਹੁਤ ਮਾਣ ਮਹਿਸੂਸ ਕੀਤਾ। ਬੱਚਿਆ ਦਾ ਨਤੀਜਾ ਦੇਖ ਕੇ ਸਾਰਿਆਂ ਨੂੰ ਬਹੁਤ ਖੁਸ਼ੀ ਹੋਈ। ਸਕੂਲ ਦੇ ਚੇਅਰਮੈਨ ਪਵਨ ਕੁਮਾਰ ਜੀ ਅਤੇ ਪ੍ਰਿੰਸੀਪਲ ਦਿਸ਼ਾ ਨਾਗਪਾਲ ਜੀ ਨੇ ਬੱਚਿਆਂ ਨੂੰ ਵਧਾਈਆਂ ਦਿੱਤੀਆਂ ਅਤੇ ਅੱਗੇ ਹੋਰ ਕਾਮਯਾਬੀ ਪ੍ਰਾਪਤ ਕਰਨ ਲਈ ਕਿਹਾ।