ਅਕਸ਼ਿਤ ਸਿੰਗਲਾ ਨੇ 12ਵੀਂ ’ਚ ਪ੍ਰਾਪਤ ਕੀਤੇ 96.80 ਫ਼ੀਸਦੀ ਨੰਬਰ
ਕ੍ਰਿਸ਼ਨਾ ਕਾਲਜ਼ ਰੱਲੀ ਦੇ ਹੌਣਹਾਰ ਵਿਦਿਆਰਥੀ
Publish Date: Thu, 14 May 2026 05:32 PM (IST)
Updated Date: Thu, 14 May 2026 05:33 PM (IST)

ਬੁਢਲਾਡਾ : ਕ੍ਰਿਸ਼ਨਾ ਕਾਲਜ ਰੱਲੀ ਦੇ ਹੌਣਹਾਰ ਵਿਦਿਆਰਥੀ ਅਕਸ਼ਿਤ ਸਿੰਗਲਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੈਰਿਟ ਸੂਚੀ ’ਚ ਆਪਣਾ ਨਾਮ ਦਰਜ ਕਰਵਾਇਆ ਹੈ। ਸਾਇੰਸ ਸਟਰੀਮ ਦੇ ਵਿਦਿਆਰਥੀ ਅਕਸ਼ਿਤ ਸਿੰਗਲਾ ਨੇ 500 ’ਚੋਂ 484 ਅੰਕ ਲੈ ਕੇ 96.80 ਫ਼ੀਸਦੀ ਅੰਕ ਹਾਸਲ ਕੀਤੇ ਹਨ। ਇਸ ਸ਼ਾਨਦਾਰ ਪ੍ਰਾਪਤੀ ਨਾਲ ਉਸ ਨੇ ਕਾਲਜ ਦੇ ਨਾਲ-ਨਾਲ ਸਮੁੱਚੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਇਸ ਤੋਂ ਇਲਾਵਾ ਲਵ ਬਾਂਸਲ ਅਤੇ ਗਰੇਸ਼ ਸਿੰਗਲਾ ਨੇ 481 ਅੰਕ ਪ੍ਰਾਪਤ ਕੀਤੇ ਅਤੇ ਅਮਨਦੀਪ ਸਿੰਘ ਨੇ 480 ਅੰਕ ਪ੍ਰਾਪਤ ਕੀਤੇ ਹਨ। ਇਸ ਮੌਕੇ ਕਾਲਜ ਦੇ ਮੈਨੇਜ਼ਿੰਗ ਡਾਇਰੈਕਟਰ ਕਮਲ ਸਿੰਗਲਾ, ਚੇਅਰਮੈਨ ਸੁਖਵਿੰਦਰ ਸਿੰਘ ਚਹਿਲ, ਸਕੱਤਰ ਪ੍ਰੀਤ ਇੰਦਰ ਸਿੰਘ ਚਹਿਲ, ਸੱਤਪਾਲ ਸਿੰਘ ਚਹਿਲ ਅਤੇ ਪ੍ਰਧਾਨ ਡਾਕਟਰ ਵਿਜੇ ਸਿੰਗਲਾ ਨੇ ਵਿਦਿਆਰਥੀ, ਉਸ ਦੇ ਮਾਪਿਆਂ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ। ਕਾਲਜ ਦੇ ਡਾਇਰੈਕਟਰ ਕਮਲ ਸਿੰਗਲਾ ਨੇ ਕਿਹਾ ਕਿ ਅਕਸ਼ਿਤ ਦੀ ਇਹ ਪ੍ਰਾਪਤੀ ਬਾਕੀ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਕਿਹਾ ਕਿ ਕਾਲਜ ਦਾ ਮੁੱਖ ਉਦੇਸ਼ ਹੀ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦੇ ਕੇ ਭਵਿੱਖ ਲਈ ਤਿਆਰ ਕਰਨਾ ਹੈ। ਕਲਾਸ ਇੰਚਾਰਜ ਪ੍ਰੋਫੈਸਰ ਮਨਜੀਤ ਕੌਰ ਨੇ ਦੱਸਿਆ ਕਿ ਅਕਸ਼ਿਤ ਪੜ੍ਹਾਈ ਪ੍ਰਤੀ ਬਹੁਤ ਹੀ ਗੰਭੀਰ ਤੇ ਅਨੁਸ਼ਾਸਿਤ ਵਿਦਿਆਰਥੀ ਹੈ। ਅਕਸ਼ਿਤ ਸਿੰਗਲਾ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ, ਕਾਲਜ ਪ੍ਰਬੰਧਕ ਕਮੇਟੀ ਅਤੇ ਸਮੂਹ ਅਧਿਆਪਕ ਸਾਹਿਬਾਨ ਨੂੰ ਦਿੱਤਾ। ਇਸ ਮੌਕੇ ਕਾਲਜ 'ਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਅਤੇ ਵਿਦਿਆਰਥੀ ਨੂੰ ਸਨਮਾਨਿਤ ਕੀਤਾ ਗਿਆ।