ਪਿੰਡ ਅਕਲੀਆ ’ਚ ਵਿਧਾਇਕ ਡਾ. ਸਿੰਗਲਾ ਦੇ ਵਿਰੋਧ ਦੀ ਵੀਡੀਓ ਵਾਇਰਲ
ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਆ
Publish Date: Sat, 18 Apr 2026 08:35 PM (IST)
Updated Date: Sun, 19 Apr 2026 04:16 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਜ਼ਿਲ੍ਹੇ ਦੇ ਪਿੰਡ ਅਕਲੀਆ ਵਿੱਚ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਦਾ ਕੁੱਝ ਵਿਅਕਤੀਆਂ ਵੱਲੋਂ ਅੱਜ ਵਿਰੋਧ ਕੀਤਾ ਗਿਆ ਅਤੇ ਇਸ ਦੀ ਵੀਡਿਉ ਵਾਇਰਲ ਹੋ ਰਹੀ ਹੈ। ਇਸ ਵਿੱਚ ਉਕਤ ਵਿਅਕਤੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਗਲੀ ਦਾ ਉਦਘਾਟਨ ਵਿਧਾਇਕ ਡਾ. ਵਿਜੇ ਸਿੰਗਲਾ ਵੱਲੋਂ ਕੀਤਾ ਗਿਆ ਸੀ। ਪਰ ਇਸ ਦੇ ਪੈਸੇ ਉਨ੍ਹਾਂ ਵੱਲੋਂ ਇਕੱਠੇ ਕਰਕੇ ਲਗਾਏ ਗਏ ਅਤੇ ਉਹ ਪੈਸੇ ਸਾਨੂੰ ਨਹੀਂ ਮਿਲੇ। ਉਸ ਦੀ ਮੰਗ ਕਰ ਰਹੇ ਹਾਂ। ਆਪਣੇ ਆਪ ਨੂੰ ਉਨ੍ਹਾਂ ‘ਆਪ’ ਦਾ ਪੁਰਾਣੇ ਵਰਕਰ ਦੱਸਿਆ। ਉਧਰ ਇਸ ਬਾਰੇ ਪਿੰਡ ਅਕਲੀਆ ਦੇ ਸਰਪੰਚ ਜਸਵੀਰ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਮਾਨਸਾ ਦੇ ਵਿਧਾਇਕ ਡਾ. ਵਿਜੇ ਸਿੰਗਲਾ ਵੱਲੋਂ ਤਰਕੀਬਨ ਡੇਢ ਕਿਲੋਮੀਟਰ ਬਣਨ ਵਾਲੀ ਗਲੀ ਦਾ ਉਦਘਾਟਨ ਕੀਤਾ ਗਿਆ ਸੀ। ਇਸ ਦੌਰਾਨ ਕੁਝ ਵਿਅਕਤੀਆਂ ਨੇ ਪੈਸੇ ਇਕੱਠੇ ਕਰਕੇ ਗਲੀ ਵਿੱਚ ਇੱਟਾਂ ਦਾ ਫਰਸ਼ ਲਗਵਾਇਆ। ਉਨ੍ਹਾਂ ਕਿਹਾ ਕਿ ਇਹ ਨਰੇਗਾ ਕੇਂਦਰ ਦੀ ਸਕੀਮ ਹੈ। ਕੰਮ ਪੂਰਾ ਹੋਣ ਤੇ ਹੀ ਪੇਮੈਂਟ ਆਉਂਦੀ ਹੈ। ਪੁਰਾਣੀ ਪੰਚਾਇਤ ਤੋਂ ਕੁਝ ਤਕਨੀਕੀ ਰਹਿਣ ਕਾਰਨ ਪੇਮੈਂਟ ਨਹੀਂ ਅਤੇ ਅੱਜ ਉਕਤ ਵਿਅਕਤੀਆਂ ਨੇ ਵਿਧਾਇਕ ਨੂੰ ਸਵਾਲ ਪੁੱਛਿਆ ਸੀ। ਪਿੰਡ ਦੀ ਨਵੀਂ ਬਣੀ ਪੰਚਾਇਤ ਵੱਲੋਂ ਤਕਨੀਕੀ ਨੁਕਸ ਨੂੰ ਠੀਕ ਕਰਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਹੈ। ਜਲਦ ਹੀ ਗਲੀ ਦੀ ਬਣਦੀ ਪੇਮੈਂਟ ਆ ਜਾਵੇਗੀ। ਉਧਰ ਇਸ ਮਾਮਲੇ ’ਚ ਵਿਧਾਇਕ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਉਨ੍ਹਾਂ ’ਤੇ ਲਗਾਏ ਗਏ ਦੋਸ਼ ਬੇਬੁਨਿਆਦ ਹਨ।