‘ਆਪ’ ਸਰਕਾਰ ਨੇ ਡਰਾਮੇ ਦੇ ਸਿਵਾਏ ਕੁਝ ਨਹੀਂ ਕੀਤਾ : ਭੂੰਦੜ
ਵਰ੍ਹਦੀ ਗਰਮੀ ਦੇ ਬਾਵਜੂਦ
Publish Date: Thu, 30 Apr 2026 05:27 PM (IST)
Updated Date: Fri, 01 May 2026 04:11 AM (IST)

ਅਕਾਲੀ ਦਲ ਵੱਲੋਂ ਬਿਜਲੀ ਕੱਟਾਂ ਦੇ ਵਿਰੋਧ ’ਚ ਡੀਸੀ ਦਫ਼ਤਰ ਨਜ਼ਦੀਕ ਕੀਤਾ ਰੋਸ ਪ੍ਰਦਰਸ਼ਨ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਵਰ੍ਹਦੀ ਗਰਮੀ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਡੀਸੀ ਦਫ਼ਤਰ ਨਜ਼ਦੀਕ ਬਿਜਲੀ ਕੱਟਾਂ ਦੇ ਵਿਰੋਧ ’ਚ ਪੰਜਾਬ ਸਰਕਾਰ ਖ਼ਿਲਾਫ਼ ਅੱਜ ਧਰਨਾ ਦਿੱਤਾ ਗਿਆ। ਇਸ ਦੌਰਾਨ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ। ਸੀਨੀਅਰ ਅਕਾਲੀ ਦਲ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਬਿਜਲੀ ਦੇ ਲੰਬੇ ਲੰਬੇ ਲਗਾਏ ਜਾ ਰਹੇ ਕੱਟਾਂ ਦੇ ਕਾਰਨ ਲੋਕ ਪ੍ਰੇਸ਼ਾਨ ਹਨ ਅਤੇ ਸਰਕਾਰ ਨੂੰ ਜਗਾਉਣ ਲਈ ਅੱਜ ਇਹ ਧਰਨਾ ਦਿੱਤਾ ਗਿਆ ਹੈ। ਇਸ ਦਾ ਹੱਲ ਕੀਤਾ ਜਾਵੇ ਨਹੀਂ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ। ਬਿਜਲੀ ਦੇ ਕੱਟ ਲੱਗਣਗੇ ਤਾਂ ਅੱਗੇ ਫ਼ਸਲ ’ਤੇ ਫ਼ਰਕ ਪਵੇਗਾ। ਪੈਦਾਵਾਰ ਰੁਕੇਗੀ ਤੇ ਆਰਥਿਕਤਾ ਤੇ ਅਸਰ ਪਵੇਗਾ। ਸਰਕਾਰ ਬਿਜਲੀ ਪੈਦਾ ਕਰੋ। ਆਮ ਆਦਮੀ ਪਾਰਟੀ ਸਰਕਾਰ ’ਚ ਹਰ ਵਰਗ ਦੁਖੀ ਹੈ। ਭਾਵੇਂਕਿ ਆਮ ਆਦਮੀ ਪਾਰਟੀ ਵੱਲੋਂ ਹਰ ਵਾਅਦਾ ਪੂਰ੍ਹਾ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਇਹ ਦਾਅਵੇ ਸਿਰਫ਼ ਦਾਅਵੇ ਹੀ ਹਨ। ਡਰਾਮੇ ਦੇ ਬਿਨਾ ਆਮ ਆਦਮੀ ਪਾਰਟੀ ਵੱਲੋਂ ਕੁੱਝ ਨਹੀਂ ਕੀਤਾ ਗਿਆ। ਸਿਰਫ਼ ਝੂਠ ਬੋਲ ਰਹੇ ਹਨ ਅਤੇ ਸਮਾਂ ਲੰਘਾ ਰਹੇ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਨੇ ਕਿਹਾ ਕਿ ਲਗਾਤਾਰ ਬਿਜਲੀ ਦੇ ਕੱਟ ਲੱਗ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਬਿਜਲੀ ਸਪਲਾਈ ਨਿਰਵਿਘਨ ਦਿੱਤੀ ਜਾਵੇ। ਇਸ ਮੌਕੇ ਸ਼੍ਰੋਮਣੀ ਅਕਾਲੀ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ, ਗੁਰਮੇਲ ਸਿੰਘ ਫਫੜੇ ਭਾਈ ਕੇ, ਆਤਮਜੀਤ ਕਾਲਾ, ਜਸਵਿੰਦਰ ਸਿਘ ਚਕੇਰੀਆ, ਬਾਜ਼ ਸਿੰਘ ਪਟਵਾਰੀ, ਜਸਵਿੰਦਰ ਤਾਮਕੋਟ, ਹਰਬੰਸ ਪੰਮੀ, ਲਖਵੀਰ ਚੌਧਰੀ, ਰਾਜੂ ਦੁਰਾਕਾ, ਰਾਜ ਪੇਂਟਰ, ਬਲਜੀਤ ਸੇਠੀ, ਸਤਪਾਲ ਬਾਂਸਲ ਆਦਿ ਮੌਜੂਦ ਸਨ।