13ਵੀਂ ਸ਼ਤਰੰਜ ਚੈਂਪੀਅਨਸ਼ਿਪ ‘ਚ ਅਗਮ ਸਿੰਗਲਾ ਰਹੇ ਜੇਤੂ
ਸੁਨਾਮ ਸ਼ਹਿਰ ਵਿੱਚ ਚੈੱਕ ਮੇਟ ਜੈਸ ਕਲੱਬ ਦੁਆਰਾ
Publish Date: Tue, 12 May 2026 06:35 PM (IST)
Updated Date: Wed, 13 May 2026 04:07 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸੁਨਾਮ ਸ਼ਹਿਰ ਵਿੱਚ ਚੈੱਕ ਮੇਟ ਜੈਸ ਕਲੱਬ ਦੁਆਰਾ 13ਵੀਂ ਚੈੱਕ ਮੇਡ ਓਪਨ ਸ਼ਤਰੰਜ ਚੈਂਪੀਅਨਸ਼ਿਪ ਦਾ ਆਯੋਜਨ ਧੂਮਧਾਮ ਤੇ ਉਤਸ਼ਾਹ ਨਾਲ ਕੀਤਾ ਗਿਆ। ਚੈਂਪੀਅਨਸ਼ਿਪ ਵਿੱਚ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਕਰੀਬ 90 ਖਿਡਾਰੀਆਂ ਨੇ ਹਿੱਸਾ ਲੈ ਕੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੂਰਨਾਮੈਂਟ ਦਾ ਸ਼ੁਭ ਆਰੰਭ ਦਾ ਰਾਕੇਸ਼ ਗਰਗ ਮੈਨੇਜ਼ਿੰਗ ਪਾਰਟਨਰ ਪਾਤੜਾਂ ਰੈਜੀਡੈਂਸੀ ਦੁਆਰਾ ਸ਼ਤਰੰਜ ਦੀ ਪਹਿਲੀ ਚਾਲ ਚੱਲ ਕੇ ਕੀਤਾ ਗਿਆ। ਮੁਕਾਬਲੇ ਦੇ ਜੇਤੂ ਖਿਡਾਰੀਆਂ ਨੂੰ 22000 ਰੁਪਏ ਦੇ ਨਕਦ ਪੁਰਸਕਾਰ ਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਸੈਂਟ ਜੇਵੀਅਰ ਸਕੂਲ ਮਾਨਸਾ ਦੇ ਵਿਦਿਆਰਥੀ ਅਗਮ ਸਿੰਗਲਾ ਪੁੱਤਰ ਅਨੁਰਾਗ ਸਿੰਗਲਾ ਨੇ ਅੰਡਰ ਸ਼ਤਰੰਜ ਪ੍ਰਤੀਯੋਗਤਾ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਅਤੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ। ਇਸ ਤੋਂ ਪਹਿਲਾਂ ਅਗਮ ਸਿੰਗਲਾ ਜਿਹੜਾ ਪੱਧਰੀ ਸ਼ਤਰੰਜ ਪ੍ਰਤੀਯੋਗਤਾ ਵਿੱਚ ਪਹਿਲਾ ਸਥਾਨ ਪ੍ਰਾਪਤ ਕਰ ਚੁੱਕਿਆ ਹੈ। ਇਸ ਮੌਕੇ ਮੁੱਖ ਮਹਿਮਾਨ ਦੇ ਰੂਪ ਵਿੱਚ ਮੈਡਮ ਦਾਮਨ ਥਿੰਦ ਬਾਜਵਾ ਵਿਸ਼ੇਸ਼ ਰੂਪ ‘ਤੇ ਪਹੁੰਚੀ ਤੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਪ੍ਰੋਗਰਾਮ ਵਿੱਚ ਚੈੱਕ ਮੇਟ ਚੈਸ ਕਲੱਬ ਦੇ ਮੈਨੇਜਿੰਗ ਡਾਇਰੈਕਟਰ ਨਵੀਨ ਕੁਮਾਰ ਟੂਰਨਾਮੈਂਟ ਚੀਫ ਆਰਮੀਟਰ ਹਰਪ੍ਰੀਤ ਸਿੰਘ ਅਤੇ ਹੋਰ ਮੈਂਬਰ ਵੀ ਮੌਜੂਦ ਰਹੇ।