13ਵੀਂ ਚੈੱਕ ਮੇਟ ’ਚ ਅਗਮ ਸਿੰਗਲਾ ਵੱਲੋਂ ਸ਼ਾਨਦਾਰ ਪ੍ਰਦਰਸ਼ਨ
ਸੁਨਾਮ ਸ਼ਹਿਰ ਵਿੱਚ ਚੈੱਕ ਮੇਟ ਜੈਸ ਕਲੱਬ ਦੁਆਰਾ
Publish Date: Mon, 11 May 2026 07:14 PM (IST)
Updated Date: Tue, 12 May 2026 04:10 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸੁਨਾਮ ਸ਼ਹਿਰ ਵਿੱਚ ਚੈੱਕ ਮੇਟ ਜੈਸ ਕਲੱਬ ਦੁਆਰਾ 13ਵੀਂ ਚੈੱਕ ਮੇਡ ਓਪਨ ਸ਼ਤਰੰਜ ਚੈਂਪੀਅਨਸ਼ਿਪ ਦਾ ਆਯੋਜਨ ਧੂਮਧਾਮ ਅਤੇ ਉਤਸ਼ਾਹ ਨਾਲ ਕੀਤਾ ਗਿਆ। ਚੈਂਪੀਅਨਸ਼ਿਪ ਵਿੱਚ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਕਰੀਬ 90 ਖਿਡਾਰੀਆਂ ਨੇ ਭਾਗ ਲੈ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੂਰਨਾਮੈਂਟ ਦਾ ਸ਼ੁਭ ਆਰੰਭ ਦਾ ਰਾਕੇਸ਼ ਗਰਗ ਮੈਨੇਜਿੰਗ ਪਾਰਟਨਰ ਪਾਤੜਾਂ ਰੈਜੀਡੈਂਸੀ ਦੁਆਰਾ ਸ਼ਤਰੰਜ ਦੀ ਪਹਿਲੀ ਚਾਲ ਚੱਲ ਕੇ ਕੀਤਾ ਗਿਆ। ਮੁਕਾਬਲੇ ਦੇ ਜੇਤੂ ਖਿਡਾਰੀਆਂ ਨੂੰ 22000 ਰੁਪਏ ਦੇ ਨਕਦ ਪੁਰਸਕਾਰ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ। ਸੈਂਟ ਜੇਵੀਅਰ ਸਕੂਲ ਮਾਨਸਾ ਦੇ ਵਿਦਿਆਰਥੀ ਅਗਮ ਸਿੰਗਲਾ ਪੁੱਤਰ ਅਨੁਰਾਗ ਸਿੰਗਲਾ ਨੇ ਅੰਡਰ ਸ਼ਤਰੰਜ ਪ੍ਰਤੀਯੋਗਤਾ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ। ਇਸ ਤੋਂ ਪਹਿਲਾਂ ਅਗਮ ਸਿੰਗਲਾ ਜਿਹੜਾ ਪੱਧਰੀ ਸ਼ਤਰੰਜ ਪ੍ਰਤੀਯੋਗਤਾ ਵਿੱਚ ਪਹਿਲਾ ਸਥਾਨ ਪ੍ਰਾਪਤ ਕਰ ਚੁੱਕਿਆ ਹੈ। ਇਸ ਮੌਕੇ ਮੁੱਖ ਮਹਿਮਾਨ ਦੇ ਰੂਪ ਵਿੱਚ ਮੈਡਮ ਦਾਮਨ ਥਿੰਦ ਬਾਜਵਾ ਵਿਸ਼ੇਸ਼ ਰੂਪ ’ਤੇ ਪੁੱਜੀ ਤੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਪ੍ਰੋਗਰਾਮ ਵਿੱਚ ਚੈੱਕ ਮੇਟ ਚੈਸ ਕਲੱਬ ਦੇ ਮੈਨੇਜਿੰਗ ਡਾਇਰੈਕਟਰ ਨਵੀਨ ਕੁਮਾਰ ਟੂਰਨਾਮੈਂਟ ਚੀਫ ਆਰਮੀਟਰ ਹਰਪ੍ਰੀਤ ਸਿੰਘ ਅਤੇ ਹੋਰ ਮੈਂਬਰ ਵੀ ਮੌਜੂਦ ਰਹੇ।