ਸਕੂਲ ਫ਼ਫੜੇ ਭਾਈਕੇ ਦੇ ਬੱਚੇ ਪੇਂਟਿੰਗ ਮੁਕਾਬਲੇ ’ਚ ਸਨਮਾਨਿਤ
ਸਰਕਾਰੀ ਸੀਨੀਅਰ ਸੈਕੰਡਰੀ (ਕੁੜੀਆਂ) ਫਫੜੇ
Publish Date: Mon, 04 May 2026 06:00 PM (IST)
Updated Date: Tue, 05 May 2026 04:09 AM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ : ਸਰਕਾਰੀ ਸੀਨੀਅਰ ਸੈਕੰਡਰੀ (ਕੁੜੀਆਂ) ਫਫੜੇ ਭਾਈਕੇ ਵਿਖੇ ਸਕੂਲ ਨੋਡਲ ਅਫ਼ਸਰ ਕਿਸ਼ੋਰ ਸਿੱਖਿਆ ਪ੍ਰੋਗਰਾਮ ਇੰਚਾਰਜ਼ ਸੀਤਾ ਰਾਣੀ ਨੇ ਕਿਸ਼ੋਰ ਅਵਸਥਾ ਦੌਰਾਨ ਵਿੱਚ ਬੱਚਿਆਂ ਵਿੱਚ ਹੋਣ ਵਾਲੀਆਂ ਸਰੀਰਕ, ਹਰਮੋਨਜ਼ ਤਬਦੀਲੀਆਂ, ਮਾਨਸਿਕ ਤਣਾਅ ਤੇ ਹੋਰ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਜਾਣਕਾਰੀ ਦਿੱਤੀ। ਇਸ ਮੌਕੇ ਬੱਚਿਆਂ ਦੇ ਪੇਟਿੰਗ ਮੁਕਾਬਲੇ ਵੀ ਕਰਵਾਏ ਗਏ ਤੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਰੇਨੂੰ ਸਿੰਗਲਾ, ਗੁਰਜੀਤ ਸਿੰਘ ਔਲਖ, ਮਨੀਸ਼ਾ ਰਾਣੀ, ਗੀਤਾ, ਸਿੰਬਲਜੀਤ ਕੌਰ, ਆਸ਼ੂ ਰਾਣੀ ਤੇ ਸਰਬਜੀਤ ਕੌਰ ਆਦਿ ਹਾਜ਼ਰ ਸਨ।