ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ
ਸੜਕ ’ਤੇ ਖੜ੍ਹੇ ਵਾਹਨ ਨਾਲ
Publish Date: Thu, 07 May 2026 05:55 PM (IST)
Updated Date: Thu, 07 May 2026 05:56 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸੜਕ ’ਤੇ ਖੜ੍ਹੇ ਵਾਹਨ ਨਾਲ ਟਕਰਾਉਣ ਕਰ ਕੇ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਇਸ ਮਾਮਲੇ ’ਚ ਥਾਣਾ ਝੁਨੀਰ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏਐੱਸਆਈ ਮੇਵਾ ਸਿੰਘ ਨੇ ਦੱਸਿਆ ਕਿ ਪੀੜਤ ਗੁਰਵਿੰਦਰ ਖਾਨ ਵਾਸੀ ਗੇਹਲੇ ਦੁਆਰਾ ਦਰਜ ਕਰਵਾਈ ਸ਼ਿਕਾਇਤ ਅਨੁਸਾਰ 5 ਮਈ 2026 ਨੂੰ ਉਸ ਦੇ ਪਿਤਾ ਗੁਰਜੰਟ ਖਾਨ ਆਪਣਾ ਮੋਟਰਸਾਈਕਲ ਲੈ ਕੇ ਉਸ ਦੇ ਅੱਗੇ ਚੱਲ ਪਿਆ ਅਤੇ ਉਹ ਆਪਣੇ ਪਿਤਾ ਦੇ ਪਿੱਛੇ ਜਾ ਰਿਹਾ ਸੀ। ਪਿੰਡ ਲਾਲਿਆਂਵਾਲੀ ਦੇ ਬੱਸ ਸਟੈਂਡ ’ਤੇ ਅਣਪਛਾਤੇ ਵਾਹਨ ਸੜਕ ’ਤੇ ਲਾਈਟਾਂ ਬੰਦ ਕਰ ਕੇ ਸੜਕ ’ਤੇ ਬਿਨਾਂ ਡਿੱਪਰ ਲਗਾਏ ਖੜ੍ਹਾ ਸੀ। ਸਾਹਮਣੇ ਤੋਂ ਲਾਈਟਾਂ ਪੈਣ ਕਰ ਕੇ ਉਸ ਦੇ ਪਿਤਾ ਦਾ ਮੋਟਰਸਾਈਕਲ ਉਸ ਵ੍ਹੀਕਲ ਵਿੱਚ ਵੱਜਿਆ। ਫ਼ਿਰ ਉਹ ਆਪਣੇ ਪਿਤਾ ਨੂੰ ਐਂਬੂਲੈਂਸ ਵਿੱਚ ਪਾ ਕੇ ਸਿਵਲ ਹਸਪਤਾਲ ਮਾਨਸਾ ਲੈ ਗਿਆ ਅਤੇ ਡਾਕਟਰ ਨੇ ਪਿਤਾ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਾਂਚ ਅਧਿਕਾਰੀ ਏਐੱਸਆਈ ਮੇਵਾ ਸਿੰਘ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।