ਵਿਦਿਆਰਥੀਆਂ ਨੇ ਤਿੰਨ ਦਿ੍ਨਾ ਲਾਇਆ ਵਿੱਦਿਅਕ ਟੂਰ
ਗੁਰੂ ਤੇਗ ਬਹਾਦਰ ਕਾਲਜ ਦਲੇਲਵਾਲਾ ਵੱਲੋਂ
Publish Date: Sat, 18 Apr 2026 06:14 PM (IST)
Updated Date: Sun, 19 Apr 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਝੁਨੀਰ : ਗੁਰੂ ਤੇਗ ਬਹਾਦਰ ਕਾਲਜ ਦਲੇਲਵਾਲਾ ਵੱਲੋਂ ਤਿੰਨ ਦਿਨਾ ਟੂਰ ਲਗਾਇਆ। ਟੂਰ ਦੌਰਾਨ ਵਿਦਿਆਰਥੀਆਂ ਨੇ ਪ੍ਰਮੇਸ਼ਰ ਦੁਆਰ, ਚੰਡੀਗੜ੍ਹ, ਛਤਬੀੜ, ਪਾਉਂਟਾ ਸਾਹਿਬ, ਦੇਹਰਾਦੂਨ ਅਤੇ ਮਸੂਰੀ ਵਰਗੀਆਂ ਪ੍ਰਸਿੱਧ ਥਾਵਾਂ ਦਾ ਦੌਰਾ ਕੀਤਾ। ਟੂਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪ੍ਰਯੋਗਾਤਮਕ ਗਿਆਨ ਦੇ ਨਾਲ ਨਾਲ ਸੱਭਿਆਚਾਰਕ ਅਤੇ ਇਤਿਹਾਸਕ ਜਾਣਕਾਰੀ ਪ੍ਰਦਾਨ ਕਰਨਾ ਸੀ। ਵਿਦਿਆਰਥੀਆਂ ਨੇ ਵੱਖ ਵੱਖ ਸਥਾਨਾਂ ਦੀ ਮਹੱਤਤਾ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਕੁਦਰਤੀ ਸੁੰਦਰਤਾ ਦਾ ਅਨੰਦ ਮਾਣਿਆ। ਕਾਲਜ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਟੂਰ ਵਿਦਿਆਰਥੀਆਂ ਦੇ ਸਮੂਹਿਕ ਵਿਕਾਸ ਲਈ ਬਹੁਤ ਲਾਭਦਾਇਕ ਹੁੰਦੇ ਹਨ। ਟੂਰ ਦੌਰਾਨ ਪ੍ਰੋਫ਼ੈਸਰ ਵੀਰਪਾਲ ਕੌਰ, ਪ੍ਰੋਫ਼ੈਸਰ ਅਨੁਪਮ ਕੌਰ, ਪ੍ਰੋ. ਸ਼ਰਨਦੀਪ ਕੌਰ, ਪ੍ਰੋਫ਼ੈਸਰ ਰਾਜਿੰਦਰ ਕੌਰ, ਪ੍ਰੋਫ਼ੈਸਰ ਲਵਪ੍ਰੀਤ ਸਿੰਘ, ਯਾਦਵਿੰਦਰ ਸਿੰਘ (ਸੁਪਰਡੈਂਟ) ਤੇ ਗੁਰਪ੍ਰੀਤ ਸਿੰਘ( ਕਲਰਕ) ਨੇ ਵਿਦਿਆਰਥੀਆਂ ਦੀ ਰਹਿਨੁਮਾਈ ਕੀਤੀ ਅਤੇ ਉਨ੍ਹਾਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ। ਵਿਦਿਆਰਥੀਆਂ ਨੇ ਇਸ ਦੌਰੇ ਨੂੰ ਯਾਦਗਾਰ ਬਣਾਉਂਦੇ ਹੋਏ ਬਹੁਤ ਕੁਝ ਸਿੱਖਿਆ ਤੇ ਆਪਣੇ ਅਨੁਭਵ ਸਾਂਝੇ ਕੀਤੇ। ਕਾਲਜ ਪ੍ਰਬੰਧਕਾਂ ਨੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਟੂਰ ਕਰਵਾਉਣ ਦਾ ਭਰੋਸਾ ਦਿੱਤਾ।