ਬੇਰੁਜ਼ਗਾਰਾਂ ਨੇ ਪੰਜਾਬੀ, ਮੈਥ, ਸਾਇੰਸ ਵਿਸ਼ਿਆਂ ਦੀਆਂ ਉੱਤਰਕਾਪੀਆਂ ਵਿਚ ਤਰੁੱਟੀਆਂ ਨੂੰ ਲੈ ਕੇ ਬਾਲ ਭਵਨ ਮਾਨਸਾ ਵਿਖੇ ਮੀਟਿੰਗ ਕੀਤੀ ਅਤੇ ਮੀਟਿੰਗ ਉਪਰੰਤ ਏਡੀਸੀ ਹਰਜਿੰਦਰ ਸਿੰਘ ਜੱਸਲ ਮਾਨਸਾ ਅਤੇ ਡੀਈਓ ਸੈਕੰਡਰੀ ਹਰਿੰਦਰ ਸਿੰਘ ਭੁੱਲਰ ਰਾਹੀਂ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜੇ।

ਪੱਤਰ ਪੇ੍ਰਰਕ, ਮਾਨਸਾ
ਬੇਰੁਜ਼ਗਾਰਾਂ ਨੇ ਪੰਜਾਬੀ, ਮੈਥ, ਸਾਇੰਸ ਵਿਸ਼ਿਆਂ ਦੀਆਂ ਉੱਤਰਕਾਪੀਆਂ ਵਿਚ ਤਰੁੱਟੀਆਂ ਨੂੰ ਲੈ ਕੇ ਬਾਲ ਭਵਨ ਮਾਨਸਾ ਵਿਖੇ ਮੀਟਿੰਗ ਕੀਤੀ ਅਤੇ ਮੀਟਿੰਗ ਉਪਰੰਤ ਏਡੀਸੀ ਹਰਜਿੰਦਰ ਸਿੰਘ ਜੱਸਲ ਮਾਨਸਾ ਅਤੇ ਡੀਈਓ ਸੈਕੰਡਰੀ ਹਰਿੰਦਰ ਸਿੰਘ ਭੁੱਲਰ ਰਾਹੀਂ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜੇ। ਬੇਰੁਜ਼ਗਾਰ ਆਗੂ ਬਲਜਿੰਦਰ ਕੁਮਾਰ ਮਾਨਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੰਬੇ ਸੰਘਰਸ਼ ਬਾਅਦ 4161 ਨਿਗੂਣੀਆ ਪੋਸਟਾਂ ਦਾ ਇਸ਼ਤਿਹਾਰ ਲਿਆ ਗਿਆ ਸੀ, ਜਿਸ ਦਾ ਪੇਪਰ ਹੋਣ ਉਪਰੰਤ ਉੱਤਰਕਾਪੀਆਂ ਸ਼ੇਅਰ ਕੀਤੀਆਂ ਗਈਆਂ ਤਾਂ ਵੱਡੀਆਂ ਤਰੁੱਟੀਆਂ ਸਾਹਮਣੇ ਆਈਆਂ ਤਾਂ ਬੋਰਡ ਵੱਲੋਂ ਅਬਜੈਕਸ਼ਨ ਦੀ ਮੰਗ 'ਤੇ ਬੇਰੁਜ਼ਗਾਰਾਂ ਨੇ ਅeਬਜੈਕਸ਼ਨ ਭੇਜੀਆਂ। ਉੱਤਰਕਾਪੀ ਰਿਵਾਇਜ ਹੋਈ ਤਾਂ ਮਾਤ ਭਾਸ਼ਾ ਪੰਜਾਬੀ ਦੇ 9 ਪ੍ਰਸ਼ਨ ਡਰੌਪਡ ਕਰ ਕੇ ਗਰੇਸ ਅੰਕ ਬਣਾ ਕੇ ਸਾਰਿਆਂ ਹੀ ਐਪਲੀਕੈਂਟ ਨੂੰ ਦੇ ਦਿੱਤੇ ਗਏ, ਜਿੰਨ੍ਹਾਂ ਵਿੱਚੋਂ 6-7 ਪ੍ਰਸ਼ਨ ਬਿਲਕੁਲ ਇਕ ਸਹੀ ਆਪਸ਼ਨ ਵਾਲੇ ਨੇ, ਜਿੰਨ੍ਹਾਂ ਨੂੰ ਕਿਸੇ ਹਾਲਤ ਵਿਚ ਵੀ ਡਰੌਪ ਕਰਨਾ(ਗਰੇਸ ਅੰਕ) ਨਹੀਂ ਬਣਦਾ ਸੀ ਅਤੇ ਡਬਲ ਆਪਸ਼ਨ ਸਹੀ ਵਿਚੋਂ ਸਿਰਫ ਇਕ ਹੀ ਆਪਸ਼ਨ ਨੂੰ ਸਹੀ ਮੰਨ ਕੇ ਨੰ. ਦੇ ਦਿੱਤਾ ਗਿਆ, ਜਦੋਂ ਕਿ ਸਮਾਜਿਕ ਸਿੱਖਿਆ ਅਤੇ ਹਿੰਦੀ ਵਿਸ਼ਿਆਂ ਵਿਚ ਡਬਲ ਆਪਸ਼ਨ ਸਹੀ ਨੂੰ ਦੋਨਾਂ ਸਹੀ ਆਪਸ਼ਨ ਨੂੰ 1-1 ਨੰ. ਦਿੱਤਾ ਗਿਆ ਹੈ, ਪਰ ਪੰਜਾਬੀ ਪੇਪਰ ਵਿਚ ਅਲੱਗ ਪੈਰਾਮੀਟਰ ਕਿਉਂ, ਗਣਿਤ ਵਿਸ਼ੇ ਵਿਚ ਸੈੱਟ ਸੀ ਦੇ ਹਵਾਲੇ ਤੋਂ ਆਪ ਜੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਵਾਲ ਨੰਬਰ 14,25,27,38,61,72,77 ਦੀ ਕੋਈ ਵੀ ਆਪਸ਼ਨ ਸਹੀ ਨਹੀਂ ਹੈ, ਪਰ ਵਿਭਾਗ ਵੱਲੋਂ ਕੋਈ ਇਕ ਆਪਸ਼ਨ ਦੀ ਉੱਤਰ ਕਾਪੀ ਵਿਚ ਚੋਣ ਕਰ ਕੇ ਭੇਜੇ ਜਾਣ ਨਾਲ ਕਈ ਪ੍ਰਰੀਖਿਆਰਥੀਆਂ ਨੂੰ ਨੰਬਰ ਮਿਲ ਗਏ ਅਤੇ ਵੱਡੀ ਗਿਣਤੀ ਵਿਚ ਪ੍ਰਰੀਖਿਆਰਥੀਆਂ ਦੇ ਨੰਬਰ ਘਟ ਗਏ ਹਨ, ਇਸ ਤੋਂ ਇਲਾਵਾ ਸਵਾਲ ਨੰਬਰ 141,138,106,103,53,42 ਦੀਆਂ ਗਲਤ ਆਪਸ਼ਨਾਂ ਦੀ ਚੋਣ ਕਰ ਕੇ ਭੇਜੇ ਜਾਣ ਨਾਲ ਸਵਾਲ ਨੂੰ ਗਲਤ ਕਰਨ ਵਾਲੇ ਪ੍ਰਰੀਖਿਆਰਥੀਆਂ ਨੂੰ ਨੰਬਰ ਦੇ ਦਿੱਤੇ ਗਏ ਪਰ ਸਹੀ ਕਰਨ ਵਾਲੇ ਪ੍ਰਰੀਖਿਆਰਥੀਆਂ ਦੇ ਨੰਬਰ ਘਟ ਗਏ ਹਨ ਅਤੇ ਸਵਾਲ ਨੰਬਰ 31 ਜਿਸ ਦਾ ਸਹੀ ਉੱਤਰ ਹੋਣ ਦੇ ਬਾਵਜੂਦ ਡ੍ੌਪ ਕਰ ਦਿੱਤੇ ਜਾਣ ਨਾਲ ਸਾਰੇ ਪ੍ਰਰੀਖਿਆਰਥੀਆਂ ਨੂੰ ਬਰਾਬਰ ਅੰਕ ਦੇ ਦਿੱਤਾ ਗਿਆ ਹੈ ਜੀ। ਉੱਪਰ ਲਿਖੇ ਸਾਰੇ ਸਵਾਲਾਂ ਦੇ ਕਿਤਾਬਾਂ ਵਿਚ ਸਬੂਤ ਅਸੀਂ ਇਕੱਠੇ ਕਰ ਚੁੱਕੇ ਹਾਂ ਜੋ ਕਿ ਅਸੀਂ ਆਪ ਵੱਲੋਂ ਕਹੇ ਜਾਣ ਉੱਪਰ ਨੱਥੀ ਕਰ ਦਿੱਤੇ ਜਾਣਗੇ। ਇਸਦੇ ਨਾਲ ਹੀ ਸਾਇੰਸ ਵਿਸ਼ੇ ਵਿਚ ਵੀ ਪ੍ਰਰੀਖਿਆਰਥੀਆਂ ਵਿਚ 11 ਪ੍ਰਸ਼ਨਾਂ ਨੂੰ ਲੈਕੇ ਇਤਰਾਜ਼ ਪਾਏ ਗਏ ਹਨ ਜੀ।
ਜਿਸ ਨਾਲ ਮੈਰਿਟ ਸੂਚੀ ਹੱਦੋਂ ਵੱਧ ਪ੍ਰਭਾਵਿਤ ਹੋਈ, ਸਹੀ ਚੋਣ ਨਹੀਂ ਹੋ ਸਕੀ, ਹੁਣ ਬਿਨਾਂ੍ਹ ਮਸਲਾ ਹੱਲ ਕੀਤੇ ਇਨ੍ਹਾਂ ਵਿਸ਼ਿਆਂ ਦੀ ਸਕਰੂਟਨੀ ਵੀ ਕਰਵਾ ਦਿੱਤੀ ਗਈ। ਬੇਰੁਜ਼ਗਾਰਾਂ ਕਿਹਾ ਕਿ ਅਸੀਂ ਇਸ ਮਸਲੇ ਨੂੰ ਲੈਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਨੂੰ, ਡਿਪਾਰਟਮੈਂਟ, ਭਰਤੀ ਸੈੱਲ ਬੋਰਡ ਕਈ ਵਾਰ ਮਿਲ ਚੁੱਕੇ ਹਾਂ, ਪਰ ਭਰੋਸਾ ਦੇ ਕੇ ਕੋਈ ਸੁਣਵਾਈ ਨਹੀਂ ਕੀਤੀ। ਸੋ ਸਾਡੀ ਮੰਗ ਹੈ ਕਿ ਉੱਤਰਕਾਪੀ ਦਰੁਸਤ ਕਰ ਕੇ ਰਿਜ਼ਲਟ ਰਿਵਾਇਜ ਕੀਤਾ ਜਾਵੇ, ਗਲਤ ਤਰੀਕੇ ਨਾਲ ਦਿੱਤੇ ਗਰੇਸ ਅੰਕਾਂ ਦੀ ਜਾਂਚ ਕੀਤੀ ਜਾਵੇ, ਪੰਜਾਬੀ, ਗਣਿਤ, ਸਾਇੰਸ ਵਿਸ਼ਿਆਂ ਦੇ ਮਾਹਿਰਾਂ ਦੀ ਟੀਮ ਵੱਖ ਵੱਖ ਯੁਨੀਵਰਸਿਟੀ ਵਿੱਚੋਂ ਲਈ ਜਾਵੇ ਅਤੇ ਸਹੀ ਤਰੀਕੇ ਨਾਲ ਭਰਤੀ ਨੂੰ ਨਿਸ਼ਚਿਤ ਸਮੇਂ ਵਿਚ ਪੂਰਾ ਕੀਤਾ ਜਾਵੇ। ਇਸ ਮੌਕੇ ਵੀਰਦਵਿੰਦਰ ਕੌਰ, ਤਰੁਨ ਤਾਇਲ, ਅਨੀਤਾ ਰਾਣੀ, ਪੰਕਜ, ਰਾਕੇਸ਼, ਰਾਮ ਸਿੰਘ ਆਦਿ ਸਾਥੀ ਸ਼ਾਮਿਲ ਸਨ।