ਪੰਜਾਬ ਸਰਕਾਰ ਦੇ ਚੋਣ ਵਾਅਦਿਆਂ ਤੋਂ ਭੱਜਣ ’ਤੇ ਦਿਵਿਆਂਗ ਖਫ਼ਾ
ਫਿਜੀਕਲੀ ਹੈਂਡੀਕੈਪਡ ਐਸੋਸੀਏਸ਼ਨ ਦੀ ਜ਼ਿਲ੍ਹਾ
Publish Date: Sat, 16 May 2026 06:09 PM (IST)
Updated Date: Sun, 17 May 2026 04:09 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਵਿਧਾਨਸਭਾ 2022 ‘ਚ ਸੱਤਾ ਦੇ ਆਉਣ ਦੇ ਪਹਿਲਾਂ ਆਪ ਦੇ ਆਗੂਆਂ ਵੱਲੋਂ ਅੰਗਹੀਣਾਂ ਨਾਲ ਕੀਤੇ ਗਏ ਵਾਅਦੇ ਸੱਤਾ ਵਿੱਚ ਆਉਣ ਬਾਅਦ ਪੂਰ੍ਹੇ ਨਾ ਕੀਤੇ ਜਾਣ ਕਾਰਨ ਅੰਗਹੀਣ ਖਫ਼ਾ ਦਿਖਾਈ ਦੇ ਰਹੇ ਹਨ। ਆਉਣ ਵਾਲੇ ਦਿਨਾਂ ’ਚ ਅੰਗਹੀਣਾਂ ਵੱਲੋਂ ਸੰਘਰਸ਼ ਛੇੜਨ ਦਾ ਐਲਾਨ ਕੀਤਾ ਗਿਆ ਹੈ। ਫ਼ਿਜੀਕਲੀ ਹੈਂਡੀਕੈਪਡ ਐਸੋਸੀਏਸ਼ਨ ਦੀ ਜ਼ਿਲ੍ਹਾ ਮਾਨਸਾ ਇਕਾਈ ਪ੍ਰਧਾਨ ਅਵਿਨਾਸ਼ ਸ਼ਰਮਾਂ ਨੇ ਸੂਬੇ ਦੇ ਅੰਗਹੀਣ ਵਰਗ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਜੀਵਨ ਨੂੰ ਜਿਉਣ ਲਈ ਲੋੜੀਂਦੇ ਬੁਨਿਆਦੀ ਹੱਕ ਹਾਸਲ ਕਰਨ ਵਾਸਤੇ ਸਮੂਹਿਕ ਕੋਸ਼ਿਸ਼ ਅਤੇ ਏਕਤਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਅੰਗਹੀਣਾਂ ਨੂੰ ਸਧਰਾਨ ਵਿਅਕਤੀਆਂ ਦੀ ਬਰਾਬਰ ਦਾ ਮਾਣ ਸਤਿਕਾਰ ਦੇਣ ਵਿੱਚ ਅਸਫ਼ਲ ਰਹੀ ਆਪ ਸਰਕਾਰ ਕੀਤੇ ਵਾਅਦਿਆਂ ਅਤੇ ਮੰਗਾਂ ਪੂਰ੍ਹੀਆਂ ਕਰਨ ਤੋਂ ਟਾਲਾ ਵੱਟ ਰਹੀ ਹੈ। ਇਸ ਦੇ ਸਿੱਟੇ ਵਜੋਂ ਦਿਵਿਆਂਗ ਆਪਣੀ ਜ਼ਿੰਦਗੀ ਦੀਆਂ ਆਰਥਿਕ ਮੁਸ਼ਕਿਲਾਂ, ਰੁਜ਼ਗਾਰ, ਬਿਮਾਰੀ, ਸਮਾਜਿਕ ਤਣਾਅ ਆਦਿ ਚਿੰਤਾਵਾਂ ਵਿੱਚ ਘਿਰ ਗਏ ਹਨ ਅਤੇ ਹਕੂਮਤਾਂ ਵੱਲੋਂ ਸਥਾਪਿਤ ਆਰਥਿਕ ਪ੍ਰਬੰਧ ਕਾਰਨ ਕੀਤੀਆਂ ਦੁਸ਼ਵਾਰ ਹਾਲਤਾਂ ਨਾਲ ਉਨ੍ਹਾਂ ਨੂੰ ਦੋ-ਚਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਅੰਗਹੀਣਾਂ ਲਈ ਨਿਰਾਸ਼ਾਜਨਕ ਸਥਿਤੀ । ਇਸ ਸਰਕਾਰ ਨੂੰ ਸੱਤਾ ਵਿੱਚ ਲਿਆਉਣ ਲਈ ਉਨ੍ਹਾਂ ਦਿਨ, ਰਾਤ ਇੱਕ ਕੀਤਾ, ਉਹੀ ਸਰਕਾਰ ਉਨ੍ਹਾਂ ਦੀਆਂ ਹੱਕੀ ਮੰਗਾਂ ਪ੍ਰਤੀ ਅੜੀਅਲ ਰਵੱਈਆ ਅਪਣਾ ਰਹੀ ਹੈ। ਚੋਣ ਵਾਅਦਿਆਂ ਤੋਂ ਪ੍ਰਭਾਵਿਤ ਹੋ ਕੇ ਅੰਗਹੀਣ ਵਰਗ ਨੇ ਇਸ ਉਮੀਦ ਨਾਲ ਬਦਲਾਅ ਦਾ ਸਾਥ ਦਿੱਤਾ ਸੀ ਕਿ ਸ਼ਾਇਦ ਹੁਣ ਉਨ੍ਹਾਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਸੜਕਾਂ ਤੇ ਨਹੀਂ ਉਤਰਨਾ ਪਵੇਗਾ ਪਰ ਪੰਜਾਬ ਸਰਕਾਰ ਵੱਲੋਂ ਚਾਰ ਸਾਲ ਬੀਤਣ ਮਗਰੋਂ ਵੀ ਅੰਗਹੀਣ ਵਰਗ ਦੇ ਹਿੱਤ ਵਿੱਚ ਕੋਈ ਵੀ ਫ਼ੈਸਲਾ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਆਪਣੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਬੇਰੁਖੀ ਕਾਰਨ ਉਨ੍ਹਾਂ ਦੀ ਉਮਰ ਤੇ ਜਿੰਮੇਵਾਰੀਆਂ ਦਾ ਬੋਝ ਵਧਦਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅੰਗਹੀਣ ਵਰਗ ਨੂੰ ਲਗਾਤਾਰ ਖੱਜਲ-ਖੁਆਰ ਕਰ ਰਹੀ ਹੈ। ਉਨ੍ਹਾਂ ਅੰਗਹੀਣ ਵਰਗ ਨੂੰ ਅਪੀਲ ਕੀਤੀ ਕਿ ਆਪਣੀਆਂ ਜਾਇਜ਼ ਮੰਗਾਂ ਮਨਵਾਉਣ ਲਈ ਇਕਜੁੱਟ ਹੋ ਕੇ ਸੰਘਰਸ਼ ਵੱਢਣਾ ਹੀ ਸਮੇਂ ਦੀ ਮੁੱਖ ਲੋੜ ਹੈ।