ਕੌਮਾਂਤਰੀ ਪੱਧਰ ’ਤੇ ਨੇਪਾਲ ਖੇਡਣ ਜਾਵੇਗਾ ਸਾਹਿਬਜੋਤ ਸਿੰਘ
9ਵੀਂ ਨੈਸ਼ਨਲ ਚੈਂਪੀਅਨਸ਼ਿਪ - 2026
Publish Date: Wed, 29 Apr 2026 05:36 PM (IST)
Updated Date: Thu, 30 Apr 2026 04:11 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : 9ਵੀਂ ਨੈਸ਼ਨਲ ਚੈਂਪੀਅਨਸ਼ਿਪ - 2026 ਜ਼ਿਲ੍ਹਾ ਅੰਮ੍ਰਿਤਸਰ ’ਚ ਯੂਥ ਐਂਡ ਸਪੋਰਟਸ ਡਿਵੈਲਪਮੈਂਟ ਐਸੋਸੀਏਸ਼ਨ ਇੰਡੀਆ ਵੱਲੋਂ ਕਰਵਾਈ ਗਈ। ਇਸ ਦੌਰਾਨ ਮਾਨਸਾ ਜ਼ਿਲ੍ਹੇ ਦੇ ਬੋਹਾ ਇਲਾਕੇ ਦੇ ਨੌਜਵਾਨ ਸਾਹਿਬਜੋਤ ਸਿੰਘ ਨੇ ਕਰਾਟਿਆਂ ‘ਚ ਹਿੱਸਾ ਲੈਂਦੇ ਹੋਏ ਸੋਨੇ ਦਾ ਮੈਡਲ ਹਾਸਲ ਕੀਤਾ। ਸਾਹਿਬਜੋਤ ਸਿੰਘ ਨੇ ਦੱਸਿਆ ਕਿ ਇਹ ਮੈਡਲ ਜਿੱਤ ਕੇ ਉਨ੍ਹਾਂ ਕਾਫ਼ੀ ਮਾਣ ਹਾਸਲ ਹੋਇਆ ਹੈ। ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਇਹ ਮੈਡਲ ਜਿੱਤਣ ਬਾਅਦ ਹੋਰ ਵੀ ਅੱਗੇ ਇਸੇ ਤਰ੍ਹਾਂ ਮਿਹਨਤ ਨਾਲ ਵੱਧਿਆ ਜਾਵੇ। ਉਨ੍ਹਾਂ ਦੱਸਿਆ ਕਿ ਕਿੱਕ ਬਾਕਸਿੰਗ ਨਵਾਂ ਸ਼ਹਿਰ ਵਿਖੇ ਹੋਈ ਸੀ ਅਤੇ ਉਸ ਵਿੱਚ ਵੀ ਚਾਂਦੀ ਦਾ ਮੈਡਲ ਆਇਆ ਸੀ। ਉਨ੍ਹਾਂ ਨੇ ਦੱਸਿਆ ਕਿ 5 ਜੂਨ 2026 ਨੂੰ ਨੇਪਾਲ ਵਿਖੇ ਅੰਤਰਰਾਸ਼ਟਰੀ ਪੱਧਰ ‘ਤੇ ਚੈਂਪੀਅਨਸ਼ਿਪ ‘ਚ ਭਾਗ ਲੈਣਗੇ।