85 ਫ਼ੀਸਦੀ ਲੋਕਾਂ ਕੋਲ ਆਟਾ ਖਰੀਦਣ ਲਈ ਪੈਸੇ ਨਹੀਂ : ਸਮਾਓ
ਦੇਸ਼ ਦੇ 85% ਲੋਕ ਕੋਲ ਆਟਾ ਖਰੀਦਣ ਲਈ ਪੈਸਾ
Publish Date: Fri, 15 May 2026 06:36 PM (IST)
Updated Date: Sat, 16 May 2026 04:07 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ ਦੇਸ਼ ਦੇ 85 ਫ਼ੀਸਦੀ ਲੋਕਾਂ ਕੋਲ ਆਟਾ ਖ਼ਰੀਦਣ ਲਈ ਪੈਸਾ ਨਹੀਂ, ਪ੍ਰਧਾਨ ਮੰਤਰੀ ਮੋਦੀ ਸੋਨਾ ਨਾਂ ਖਰੀਦਣ ਦੀ ਅਪੀਲ ਕਰ ਰਹੇ ਹਨ । ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਵੱਲੋਂ 1 ਜੂਨ ਨੂੰ ਮੁੱਖ ਮੰਤਰੀ ਮਾਨ ਦੀ ਸੰਗਰੂਰ ਕੋਠੀ ਅੱਗੇ ਰੱਖੇ ਮਨਰੇਗਾ ਰੁਜ਼ਗਾਰ ਬਚਾਓ ਧਰਨੇ ਦੀ ਤਿਆਰੀ ਲਈ ਵੱਖ ਵੱਖ ਪਿੰਡਾਂ ਅੰਦਰ ਮਜ਼ਦੂਰ ਲਾਮਬੰਦੀ ਮੀਟਿੰਗਾਂ ਨੂੰ ਸੰਬੋਧਨ ਕਰਦੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਦੀਆਂ ਪੂੰਜੀਪਤੀ ਕੰਪਨੀਆਂ ਪੱਖੀ ਨੀਤੀਆਂ ਕਾਰਨ ਦੇਸ਼ ਅੰਦਰ ਵੱਧ ਰਹੀ ਬੇਰੁਜ਼ਗਾਰੀ ਤੇ ਮਹਿੰਗਾਈ ਨੇ ਆਮ ਲੋਕਾਂ ਨੂੰ ਕਰਜ਼ੇ ਦੀ ਦਲ ਦਲ ਵਿੱਚ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਕੋਲ ਇਸ਼ਤਿਹਾਰਾਂ ਲਈ ਪੈਸੇ ਵਾਧੂ ਪਰ ਮਨਰੇਗਾ ਮਜ਼ਦੂਰਾਂ ਦੇ ਰੁਜ਼ਗਾਰ ਲਈ ਖਜ਼ਾਨਾ ਖਾਲੀ ਹੈ। ਉਨ੍ਹਾਂ ਕਿਹਾ ਕਿ ਮੋਦੀ ਤੇ ਭਗਵੰਤ ਮਾਨ ਦੇ ਰਾਜ ਵਿੱਚ ਮਜ਼ਦੂਰ ਮਨਰੇਗਾ ਰੁਜ਼ਗਾਰ ਲਈ ਤਰਸਦੇ ਫਿਰ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਤੇਲ, ਗੈਰ, ਦੀ ਸੰਜ਼ਮ ਨਾਲ਼ ਵਰਤੋਂ ਦੀਆਂ ਅਪੀਲਾਂ ਨੇਂ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਦੀ ਦੋਗਲੀ ਵਿਦੇਸ਼ ਨੀਤੀ ਨੇ ਭਾਰਤ ਨੂੰ ਗੰਭੀਰ ਸੰਕਟ ਵਧਾ ਦਿੱਤਾ ਹੈ। ਇੱਕ ਪਾਸੇ ਭਾਰਤ ਦੇ 85 ਫ਼ੀਸਦੀ ਲੋਕਾਂ ਤੋਂ ਰੋਟੀ ਲਈ ਆਟਾ ਖ਼ਰੀਦ ਨਹੀਂ ਹੁੰਦਾ ਪਰ ਪ੍ਰਧਾਨ ਮੰਤਰੀ ਸੋਨਾ ਨਾਂ ਖ਼ਰੀਦਣ ਦੀ ਅਪੀਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ ਰਾਜ ਵਿੱਚ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਦੀ ਤਰੱਕੀ ਦੀਆਂ ਨੀਤੀਆਂ ਦੀ ਥਾਂ ਸਭ ਤੋਂ ਵੱਧ ਫੋਕੀਆਂ ਮਸ਼ਹੂਰੀਆਂ ਤੇ ਫਜ਼ੂਲ ਖਰਚੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 1 ਜੂਨ ਨੂੰ ਮਨਰੇਗਾ ਫੰਡ ਜਾਰੀ ਕਰਵਾਉਣ ਲਈ ਹਜ਼ਾਰਾਂ ਮਜ਼ਦੂਰ ਮੁੱਖ ਮੰਤਰੀ ਮਾਨ ਦੀ ਸੰਗਰੂਰ ਕੋਠੀ ਅੱਗੇ ਮਨਰੇਗਾ ਰੁਜ਼ਗਾਰ ਬਚਾਓ ਧਰਨੇ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਲਾਮਬੰਦੀ ਮੀਟਿੰਗਾਂ ਨੂੰ ਭੋਲ਼ਾ ਸਿੰਘ ਝੱਬਰ, ਗੁਲਾਬ ਸਿੰਘ ਖੀਵਾ, ਬੱਲਮ ਸਿੰਘ ਢੈਪਈ, ਵਸੀਰਾ ਬੇਗ਼ਮ ਅਤਲਾ ਖੁਰਦ, ਲਾਡੀ ਰੱਲਾ, ਜਰਨੈਲ ਸਿੰਘ ਮਾਨਸਾ, ਕ੍ਰਿਸ਼ਨ ਸਿੰਘ ਨੰਗਲ ਖੁਰਦ, ਨੇ ਵੀ ਸੰਬੋਧਨ ਕੀਤਾ।