ਜੈ ਮਾਂ ਮੰਦਰ ’ਚ ਸ਼੍ਰੀ ਸ਼ਕਤੀ ਕੀਰਤਨ ਮੰਡਲ ਵੱਲੋਂ 42ਵਾਂ 501 ਪੂਜਨ
ਜੈ ਮਾਂ ਮੰਦਰ ਵਿੱਚ ਸ਼੍ਰੀ ਸ਼ਕਤੀ ਕੀਰਤਨ ਮੰਡਲ
Publish Date: Thu, 26 Mar 2026 06:05 PM (IST)
Updated Date: Thu, 26 Mar 2026 06:08 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਜੈ ਮਾਂ ਮੰਦਰ ਵਿੱਚ ਸ਼੍ਰੀ ਸ਼ਕਤੀ ਕੀਰਤਨ ਮੰਡਲ ਵੱਲੋਂ 42ਵਾਂ 501 ਪੂਜਨ ਬੜੇ ਹੀ ਸ਼ਰਧਾ ਤੇ ਉਤਸ਼ਾਹ ਨਾਲ ਕੀਤਾ ਗਿਆ। ਜੋਤੀ ਪ੍ਰਚੰਡ ਦੀ ਰਸਮ ਸ਼੍ਰੀ ਨੈਣਾ ਦੇਵੀ ਪੈਦਲ ਯਾਤਰਾ ਨੇ ਨਿਭਾਈ। ਹਨੂੰਮਾਨ ਝੰਡਾ ਭੋਜਨ ਦੀ ਰਸਮ ਮੰਗਤ ਰਾਏ ਬਾਂਸਲ ਨੇ ਨਿਭਾਈ। ਦੁਰਗਾ ਪੂਜਨ ਪੁਰਸ਼ੋਤਮ ਕੁਮਾਰ ਬਾਂਸਲ ਨੇ ਕੀਤਾ ਗਣੇਸ਼ ਪੂਜਨ ਮਨੀਸ਼ ਕੁਮਾਰ ਬੱਬੀ ਨੇ ਨਿਭਾਈ। ਮੰਦਰ ਨੂੰ ਫੁੱਲਾਂ ਤੇ ਲੜੀਆਂ ਨਾਲ ਖੂਬ ਸਜਾਇਆ ਗਿਆ, ਸਾਰਾ ਜੈ ਮਾਂ ਮੰਦਰ ਮਾਤਾ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਸ਼ਹਿਰ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਵੱਲੋਂ ਮਹਾਮਾਈ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਆਈਆਂ ਧਾਰਮਿਕ ਸੰਸਥਾਵਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। 501 ਕੰਜਕਾਂ ਦਾ ਪੂਜਨ ਕੀਤਾ ਗਿਆ ਅਤੇ ਵਿਸ਼ਾਲ ਭੰਡਾਰਾ ਲਾਇਆ ਗਿਆ। ਸ਼੍ਰੀ ਸ਼ਕਤੀ ਕੀਰਤਨ ਮੰਡਲ ਅਤੇ ਇਸਤਰੀ ਸਤਸੰਗ ਸਭਾ ਵੱਲੋਂ ਵੀ ਮਹਾਮਾਈ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਰਾਜ ਕੁਮਾਰ ਮਿੱਤਲ, ਬਿੰਦਰਪਾਲ ਗਰਗ, ਵਿਨੋਦ ਕੁਮਾਰ ਬਾਂਸਲ, ਕ੍ਰਿਸ਼ਨ ਮਦਾਨ, ਨਿਤਿਨ ਖੁੰਗਰ, ਭਗਵਾਨ ਦਾਸ, ਧਨੀ ਰਾਮ, ਵਿਜੇ, ਬਲਜੀਤ ਸ਼ਰਮਾ, ਡਾ. ਜਨਕ ਰਾਜ ਸਿੰਗਲਾ, ਹੇਮਰਾਜ ਗਰਗ, ਨਿਸ਼ਾ ਹੰਸ, ਪੂਨਮ ਸ਼ਰਮਾ, ਅਨਾਮਿਕਾ ਗਰਗ ਅਤੇ ਇਸ ਦੀ ਸਤਿਸੰਗ ਸਭਾ ਦੇ ਸਾਰੇ ਮੈਂਬਰ ਹਾਜ਼ਰ ਸਨ।