ਬਠਿੰਡਾ 'ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, 4680 ਪਾਬੰਦੀਸ਼ੁਦਾ ਕੈਪਸੂਲਾਂ ਸਣੇ 8 ਗ੍ਰਿਫ਼ਤਾਰ
ਪੁਲਿਸ ਕੋਲ ਸੂਚਨਾ ਸੀ ਕਿ ਉਕਤ ਵਿਅਕਤੀ ਭੋਲੀਆਂ ਭਾਲੀਆਂ ਲੜਕੀਆਂ ਨੂੰ ਰੱਖ ਕੇ ਉਨ੍ਹਾਂ ਨੂੰ ਬਦਕਾਰੀ ਦੇ ਧੰਦੇ ਵਿਚ ਧਕੇਲ ਰਹੇ ਹਨ।
Publish Date: Thu, 09 Apr 2026 04:21 PM (IST)
Updated Date: Thu, 09 Apr 2026 04:24 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਕੋਤਵਾਲੀ ਪੁਲਿਸ ਨੇ ਦੇਹ ਵਪਾਰ ਦਾ ਧੰਦਾ ਕਰਨ ਦੇ ਦੋਸ਼ ਹੇਠ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਮੁਲਜਮਾਂ ਕੋਲੋਂ 4680 ਪਾਬੰਦੀਸ਼ੁਦਾ ਕੈਪਸੂਲ ਬਰਾਮਦ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਲੋਕਾਂ ਨੇ ਬਠਿੰਡਾ ਵਿਖੇ ਅਲਝਰ ਨਾਮ ਦਾ ਹੋਟਲ ਲੀਜ ’ਤੇ ਲਿਆ ਹੋਇਆ ਹੈ। ਪੁਲਿਸ ਕੋਲ ਸੂਚਨਾ ਸੀ ਕਿ ਉਕਤ ਵਿਅਕਤੀ ਭੋਲੀਆਂ ਭਾਲੀਆਂ ਲੜਕੀਆਂ ਨੂੰ ਰੱਖ ਕੇ ਉਨ੍ਹਾਂ ਨੂੰ ਬਦਕਾਰੀ ਦੇ ਧੰਦੇ ਵਿਚ ਧਕੇਲ ਰਹੇ ਹਨ। ਇਸ ਤੋਂ ਬਾਅਦ ਥਾਣਾ ਕੋਤਵਾਲੀ ਪੁਲਿਸ ਦੇ ਇੰਸਪੈਕਟਰ ਪਰਵਿੰਦਰ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੇ ਛਾਪੇਮਾਰੀ ਕਰਦਿਆਂ ਗੁਰਲਾਲ ਸਿੰਘ, ਉਸਦੇ ਭਰਾ ਗੁਰਬਾਜ਼ ਸਿੰਘ ਵਾਸੀਆਨ ਲਾਲਬਾਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਰਣਜੀਤ ਸਿੰਘ ਵਾਸੀ ਪੱਲੂ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ, ਸਚਿਨ, ਗੁਰਮੀਤ ਸਿੰਘ ਵਾਸੀਆਨ ਅਹਾਤਾ ਨਿਆਜ ਮੁਹੰਮਦ ਬਠਿੰਡਾ, ਨਰਿੰਦਰ ਸਿੰਘ ਵਾਸੀ ਅਜੀਤ ਰੋਡ ਬਠਿੰਡਾ, ਸਤਨਾਮ ਸਿੰਘ ਵਾਸੀ ਮਾਡਲ ਟਾਊਨ ਬਠਿੰਡਾ ਅਤੇ ਮਨੀ ਕੁਮਾਰ ਵਾਸੀ ਕਾਲਿਆਂਵਾਲੀ ਜ਼ਿਲ੍ਹਾ ਸਿਰਸਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਇਨ੍ਹਾਂ ਮੁਲਜਮਾਂ ਕੋਲੋਂ 4680 ਪਾਬੰਦੀਸ਼ੁਦਾ ਕੈਪਸੂਲ ਵੀ ਬਰਾਮਦ ਕੀਤੇ ਹਨ।